ਭਾਰਤ ਸਰਕਾਰ ਨੇ ਦਲ ਖਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਕੀਤਾ ਬੰਦ

ਅੰਮ੍ਰਿਤਸਰ : ਦਲ ਖਾਲਸਾ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਬੰਦ ਕਰਨ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਭਾਰਤ ਸਰਕਾਰ ਨੇ ਇੰਸਟਾਗ੍ਰਾਮ ਅਕਾਊਂਟ ਦੀ ਵਧਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਇਹ ਅਕਾਊਂਟ ਬੰਦ ਕਰ ਦਿੱਤਾ ਹੈ।ਦਲ ਖਾਲਸਾ ਅਕਾਊਂਟ ਬੰਦ ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ਇਕ ਮਹੀਨਾ ਪਹਿਲਾਂ ਬਣਾਏ ਗਏ ਇਸ ਅਕਾਊਂਟ ਦੀ ਪਹੁੰਚ ਲਗਭਗ 10 ਲੱਖ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲੋਕ ਖਾਲਿਸਤਾਨ ਅੰਦੋਲਨ ਨੂੰ ਦੇਖ ਰਹੇ ਸਨ, ਸੁਣ ਰਹੇ ਸਨ ਅਤੇ ਸਮਝ ਰਹੇ ਸਨ। ਇਸ ਅੰਦੋਲਨ ਦੀ ਵਧਦੀ ਪ੍ਰਸਿੱਧੀ ਨੂੰ ਦੇਖ ਕੇ, ਹੈਰਾਨ ਹੋ ਕੇ ਭਾਰਤ ਸਰਕਾਰ ਨੇ ਇਹ ਅਕਾਊਂਟ ਬੰਦ ਕਰ ਦਿੱਤਾ ਹੈ।