ਪੰਜਾਬ ‘ਚ ਹੁਣ ਕੱਲ੍ਹ ਦੁਪਹਿਰ 12 ਵਜੇ ਤੱਕ ਬੰਦ ਰਹੇਗਾ ਇੰਟਰਨੈੱਟ

ਚੰਡੀਗੜ੍ਹ :  ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚ ਇੰਟਰਨੈੱਟ ਸੇਵਾਵਾਂ ਭਲਕੇ 20 ਮਾਰਚ 2023 ਨੂੰ ਦੁਪਹਿਰ 12 ਵਜੇ ਤੱਕ ਬੰਦ ਰਹਿਣਗੀਆਂ। ਐਸ.ਐਮ.ਐਸ ਅਤੇ ਡੌਂਗਲ ਸੇਵਾਵਾਂ ਨੂੰ ਵੀ ਕੱਲ ਦੁਪਹਿਰ 12 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ। ਹੁਣ ਅਗਲੇ ਹੁਕਮਾਂ ਵਿੱਚ ਇਸ ਪਾਬੰਦੀ ਨੂੰ ਦੁਬਾਰਾ ਵਧਾ ਦਿੱਤਾ ਜਾਵੇਗਾ ਜਾਂ ਇੰਟਰਨੈੱਟ ਸੇਵਾਵਾਂ ਅਤੇ ਐਸਐਮਐਸ ‘ਤੇ ਲਗਾਈ ਪਾਬੰਦੀ ਹਟਾ ਦਿੱਤੀ ਜਾਵੇਗੀ। ਅਸੀਂ ਤੁਹਾਨੂੰ ਸਮੇਂ-ਸਮੇਂ ‘ਤੇ ਸੂਚਿਤ ਕਰਦੇ ਰਹਾਂਗੇ ਕਿ ਸੇਵਾਵਾਂ ਕਦੋਂ ਸ਼ੁਰੂ ਕੀਤੀਆਂ ਜਾਣਗੀਆਂ।