ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ’ਚ ਨਵੀਆਂ ਨਿਯੁਕਤੀਆਂ ਦੇ ਲਈ 606 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਸਿੱਖਿਆ ਵਿਭਾਗ ਵਿੱਚ ਨਵੀਆਂ ਨਿਯੁਕਤੀਆਂ ਦੇ ਲਈ 606 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 61,281 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਸਮਾਗਮ ਪੰਜਾਬ ਸਰਕਾਰ ਦੇ ਮਿਸ਼ਨ ਰੁਜ਼ਗਾਰ 2026 ਮੁਹਿੰਮ ਦਾ ਪਹਿਲਾ ਸਮਾਗਮ ਸੀ।ਪੰਜਾਬ ਸਰਕਾਰ ਵੱਲੋਂ ਸਾਲ 2026 ਦੇ ਪਹਿਲੇ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੰਦੇ ਹੋਏ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਲਈ ਪੂਰਾ ਪੰਜਾਬ ਉਨ੍ਹਾਂ ਦਾ ਪਰਿਵਾਰ ਹੈ। ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰ ਲੈਣ ਵਾਲਿਆਂ ਨੂੰ ਜੋ ਖੁਸ਼ੀ ਹੋ ਰਹੀ ਹੈ, ਉਹੀ ਖੁਸ਼ੀ ਉਨ੍ਹਾਂ ਨੂੰ ਵੀ ਅੱਜ ਹੋ ਰਹੀ ਹੈ, ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੂੰ ਨੌਕਰੀ ਮਿਲਣ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਮੀਰ ਉਹ ਨਹੀਂ ਮੰਨਿਆ ਜਾਵੇਗਾ ਜਿਸ ਕੋਲ ਬੈਂਕਾਂ ਵਿੱਚ ਪੈਸਾ ਅਤੇ ਕਾਰਾਂ ਹੋਣਗੀਆਂ, ਸਗੋਂ ਵੱਡਾ ਆਦਮੀ ਉਹ ਮੰਨਿਆ ਜਾਵੇਗਾ ਜਿਸ ਕੋਲ ਉੱਚੀ ਪੜ੍ਹਾਈ ਹੋਵੇਗੀ। ਇਸ ਮੌਕੇ ‘ਤੇ ਪਿਛਲੀਆਂ ਸਰਕਾਰਾਂ ‘ਤੇ ਜ਼ੁਬਾਨੀ ਹਮਲਾ ਕਰਦੇ ਹੋਏ ਸੀ.ਐਮ. ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਸਾਈਨ ਕਰਨੇ ਸਨ, ਉਨ੍ਹਾਂ ਨੇ ਆਪਣੇ ਭਾਈ-ਭਤੀਜਿਆਂ ਦੀਆਂ ਚਿੱਠੀਆਂ ‘ਤੇ ਸਾਈਨ ਕਰ ਦਿੱਤੇ। ਉਸ ਸਮੇਂ ਉਨ੍ਹਾਂ ਦੇ ਨੌਜਵਾਨ ਨੌਕਰੀ ਦੀਆਂ ਚਿੱਠੀਆਂ ਦਾ ਇਤਜਾਰ ਕਰਦੇ ਰਹੇ ਸਨ।
SikhDiary