ਜਲੰਧਰ ਫੈਕਟਰੀ ‘ਚ ਹੋਇਆ ਬਲਾਸਟ, ਦੇਖੋ ਵੀਡੀਓ

ਜਲੰਧਰ: ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਅੱਜ ਸਵੇਰੇ ਤੜਕਸਾਰ ਹੀ ਫੈਕਟਰੀ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ-ਨਾਲ, ਫੈਕਟਰੀ ਦੇ ਅੰਦਰ ਜ਼ੋਰਦਾਰ ਧਮਾਕੇ ਵੀ ਹੋ ਰਹੇ ਸੀ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।ਜਾਣਕਾਰੀ ਅਨੁਸਾਰ ਜਲੰਧਰ ਦੇ ਸੋੋਡਲ ਰੋਡ ‘ਤੇ ਗਲੋਬ ਕਾਲੋਨੀ ਸਥਿਤ ਇੱਕ ਪਾਈਪ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਫੈਕਟਰੀ ਦੇ ਅੰਦਰ ਜ਼ੋਰਦਾਰ ਧਮਾਕੇ ਹੋਣ ਲੱਗ ਗਏ ਸੀ।ਫੈਕਟਰੀ ਦੇ ਮਾਲਕ ਅਜੇ ਕੁੰਦਰਾ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਫੈਕਟਰੀ ਵਿੱਚੋਂ ਧੂੰਆਂ ਨਿਕਲ ਰਿਹਾ ਹੈ, ਇਸ ਤੋਂ ਬਾਅਦ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਅਤੇ ਬਲਾਸਟ ਹੋਣਾ ਸ਼ੁਰੂ ਹੋ ਗਿਆ।ਹਾਸਲ ਹੋਈ ਜਾਣਕਾਰੀ ਤੋਂ ਪਤਾ ਚਲਿਆ ਕਿ ਸ਼ਾਰਟ ਸਰਕਟ ਕਾਰਨ ਫੈਕਟਰੀ ਵਿੱਚ ਅੱਗ ਲੱਗੀ ਹੈ ਜਿਸ ਕਾਰਨ ਚਾਰੋ-ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ।