ਪਟਿਆਲਾ ਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਬਿਜਲੀ ਰਹੇਗੀ ਬੰਦ
ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਹਾਇਕ ਇੰਜੀਨੀਅਰ, ਤਕਨੀਕੀ ਸਬ-ਡਿਵੀਜ਼ਨ ਈਸਟ, ਪਟਿਆਲਾ ਨੇ ਆਮ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ 66 ਕੇਵੀ ਸ਼ਕਤੀ ਵਿਹਾਰ ਗਰਿੱਡ ਤੋਂ ਚੱਲਣ ਵਾਲੇ 11 ਕੇ.ਵੀ. ਐਮ.ਈ.ਐਸ. ਪੁਰਾਣੇ ਫੀਡਰ ਦੀ ਸੇਖੋਂ ਵਾਲੀ ਬਰਾਚ ‘ਤੇ ਜ਼ਰੂਰੀ ਮੁਰੰਮਤ/ਰੁੱਖਾਂ ਦੀ ਕਟਾਈ ਦਾ ਕੰਮ ਕੀਤਾ ਜਾਣਾ ਹੈ।ਇਸ ਕੰਮ ਦੇ ਕਾਰਨ 31 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਡਾਕਟਰ ਐਨਕਲੇਵ, ਰਿਸ਼ੀ ਦੇਵ ਮਾਰਗ, ਚੌੜੀ ਸੜਕ, ਏਕਤਾ ਕੁੰਜ, ਸੁੱਖ ਐਨਕਲੇਵ, ਮਾਲਵਾ ਕਲੋਨੀ, ਹੇਮ ਬਾਗ ਦੇ ਕੁਝ ਖੇਤਰਾਂ, ਨਗਰ ਐਨਕਲੇਵ, ਨਿਊ ਅਫਸਰ ਕਲੋਨੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
SikhDiary