ਸੁਖਬੀਰ ਬਾਦਲ ਨੇ 13 ਸਾਲਾ ਅਵਿਜੋਤ ਸਿੰਘ ਨਾਲ ਫੋਨ ਤੇ ਕੀਤੀ ਗੱਲਬਾਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਅੱਜ 13 ਸਾਲਾ ਅਵਿਜੋਤ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ। ਇਸ ਸਬੰਧ ਵਿਚ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਅਵੀਜੋਤ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਣਾ ਬਣ ਗਿਆ ਹੈ ਜੋ ਕਿਸਾਨਾਂ ਲਈ ਅੰਦੋਲਨ ਕਰ ਰਹੇ ਹਨ। ਇੰਨੀ ਹਿੰਮਤ ਅਤੇ ਇੰਨੀ ਛੋਟੀ ਉਮਰ ਵਿਚ। ਉਹਨਾਂ ਫੋਨ ਤੇ ਕਿਹਾ, ਕਿ ਉਸ ਨੂੰ ਲੋਕਾਂ ਲਈ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਅਕਾਲੀ ਦਲ ਅੰਨਦਾਤਾ ਨੂੰ ਨਿਆਂ ਦਿਵਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖੇਗਾ।ਤੁਹਾਨੂੰ ਦੱਸ ਦੇਈਏ ਕਿ, ਕਿਸਾਨ ਆਗੂ ਗੁਰਨਾਮ ਸਿੰਘ ਚਦੁਨੀ ਨੇ ਟਵਿੱਟਰ ‘ਤੇ ਇਕ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿਚ ਇਕ ਨਾਬਾਲਿਗ ਬੱਚਾ ਪੁਲਿਸ ਦੀ ਕਾਰ ਵਿਚ ਬੈਠਾ ਸੀ। ਵੀਡੀਓ ਵਿਚ ਨਾਬਾਲਗ ਅਵਿਜੋਤ ਸਿੰਘ ਕਹਿ ਰਿਹਾ ਸੀ ਕਿ ਭਾਵੇਂ ਪੁਲਿਸ ਉਸ ਨੂੰ ਜੇਲ ਲੈ ਜਾਂਦੀ ਹੈ, ਪਰ ਉਸ ਨੂੰ ਕੋਈ ਪਰਵਾਹ ਨਹੀਂ। ਜੇ ਉਸਨੂੰ ਕੁਝ ਹੁੰਦਾ ਹੈ, ਤਾਂ ਸਿੰਘੂ ਸਰਹੱਦ ਦੇ ਕਿਸਾਨ ਉਸਨੂੰ ਆਪਣੇ ਨਾਲ ਲੈ ਜਾਣ। ਸੁਖਬੀਰ ਬਾਦਲ ਨੇ 13 ਸਾਲਾ ਅਵਿਜੋਤ ਨੂੰ ਹਿਰਾਸਤ ਵਿੱਚ ਲੈਣ ਲਈ ਨਿੰਦਣਯੋਗ ਦੱਸਿਆ। ਬਾਦਲ ਨੇ ਟਵੀਟ ਕਰਕੇ ਕਿਹਾ ਸੀ ਕਿ ਮੈਂ ਅੰਦਰ ਤੋਂ ਦੁਖੀ ਹਾਂ। ਇਹ ਸ਼ਰਮਨਾਕ ਅਤੇ ਨਿੰਦਣਯੋਗ ਹੈ ਕਿ ਸਾਡੇ ਕਿਸਾਨਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ‘ਚ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਅਸੀਂ ਪੰਜਾਬ ਦੇ ਲੋਕਾਂ ਖਿਲਾਫ ਹੋ ਰਹੇ ਇਹ ਅੱਤਿਆਚਾਰ ਬਰਦਾਸ਼ਤ ਨਹੀਂ ਕਰਾਂਗੇ।ਦੂਜੇ ਪਾਸੇ ਪੁਲਿਸ ਅਨੁਸਾਰ ਬੱਚਾ ਖ਼ੁਦ ਪੁਲਿਸ ਦੀ ਕਾਰ ਵਿਚ ਬੈਠ ਗਿਆ। ਬਾਅਦ ਵਿਚ, ਜਦੋਂ ਪੁਲਿਸ ਨੇ ਬੱਚੇ ਨੂੰ ਵੇਖਿਆ, ਤਾਂ ਉਸਨੂੰ ਤੁਰੰਤ ਗੱਡੀ ਤੋਂ ਉਤਾਰ ਦਿੱਤਾ ਗਿਆ।