ਹੋਟਲਾਂ ‘ਚ ਕੰਮ ਕਰਦੇ ਕਾਮਿਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਕੱਢੀ ਗਈ ਵਿਸ਼ਾਲ ਰੋਸ ਰੈਲੀ

ਜ਼ੀਰਕਪੁਰ (ਸੁੱਖਵਿੰਦਰ ਸੈਣੀ) : ਕੋਰੋਨਾ ਮਹਾਂਮਾਰੀ ਬਿਮਾਰੀ ਦੇ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਸ ਕਾਰਨ ਵਪਾਰੀ ਵਰਗ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਜਿਸ ਦਾ ਅਸਰ ਅਸਿੱਧੇ ਤੌਰ ਤੇ ਵਪਾਰੀਆਂ ਕੋਲ ਕੰਮ ਕਰਦੇ ਕਾਮਿਆਂ ਤੇ ਪੈਣਾ ਚਾਲੂ ਹੋ ਚੁੱਕਾ ਹੈ। ਹੋਟਲਾਂ ਵਿੱਚ ਕੰਮ ਕਰਦੇ ਕਾਮਿਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਇਕ ਵਿਸ਼ਾਲ ਰੋਸ ਰੈਲੀ ਕੱਢੀ ਬਲਟਾਣਾ ਚੌਕ ਤੋਂ ਹੁੰਦੀ ਹੋਈ ਇਹ ਰੈਲੀ ਕਾਲਕਾ ਚੌਕ ਪਟਿਆਲਾ ਚੌਕ ਥਾਣੇ ਹੁੰਦੀ ਹੋਈ ਦੁਬਾਰਾ ਫਿਰ ਬਲਟਾਣਾ ਚੌਕ ਵਿਚ ਆ ਕੇ ਸਮਾਪਤ ਹੋਈ। ਇਸ ਪੈਦਲ ਰੋਸ ਰੈਲੀ ਦੌਰਾਨ ਕਾਮਿਆਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਰਾਤ ਨੂੰ ਲੱਗਣ ਵਾਲਾ ਕਰਫਿਊ ਹਟਾਇਆ ਜਾਵੇ ਅਤੇ ਹੋਟਲਾਂ ਵਿੱਚ ਹੋਣ ਵਾਲੇ ਇਕੱਠ ਦੀ ਲਿਮਟ 20 ਵਿਅਕਤੀਅਾਂ ਤੋਂ ਵਧਾ ਕੇ 200 ਦੇ ਕਰੀਬ ਕੀਤੀ ਜਾਵੇ ਤਾਂ ਜੋ ਮਜ਼ਦੂਰ ਵਰਗ ਦੇ ਘਰ ਰੋਟੀ ਬਣਦੀ ਰਹੇ। ਰੈਲੀ ਦੌਰਾਨ ਪੰਜਾਬ ਸਰਕਾਰ ਤੇ ਇਹ ਵੀ ਦੋਸ਼ ਲਗਾਏ ਗਏ ਕਿ ਪੰਜਾਬ ਦੀ ਹੱਦ ਨਾਲ ਲਗਦੇ ਹਰਿਆਣਾ ਅਤੇ ਚੰਡੀਗਡ਼੍ਹ ਵਿੱਚ ਅਜਿਹੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ।