ਉੱਤਰ ਰੇਲਵੇ ਨੇ ਨਵੇਂ ਸਾਲ ਦੇ ਮੌਕੇ ’ਤੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ
ਫਿਰੋਜ਼ਪੁਰ : ਸੰਘਣੀ ਧੁੰਦ ਅਤੇ ਪ੍ਰਤੀਕੂਲ ਮੌਸਮ ਦੇ ਕਾਰਨ ਉੱਤਰ ਰੇਲਵੇ ਦੁਆਰਾ ਰੱਦ ਕੀਤੀਆਂ ਗਈਆਂ ਟ੍ਰੇਨਾਂ ਨਾਲ ਪਰੇਸ਼ਾਨ ਯਾਤਰੀਆਂ ਨੂੰ ਵੱਡੀ ਰਾਹਤ ਮਿਲ ਗਈ ਹੈ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਪ੍ਰਮੁੱਖ ਪੈਸੇਂਜਰ ਟ੍ਰੇਨਾਂ ਨੂੰ ਨਵੇਂ ਸਾਲ ਤੋਂ ਦੁਬਾਰਾ ਚਲਾਉਣ ਦਾ ਫੈਸਲਾ ਕੀਤਾ ਹੈ।ਉੱਤਰੀ ਰੇਲਵੇ, ਫਿਰੋਜ਼ਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ, ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਬਹਾਲ ਕੀਤੀਆਂ ਜਾ ਰਹੀਆਂ ਸਾਰੀਆਂ ਰੇਲ ਗੱਡੀਆਂ ਆਪਣੇ ਪਿਛਲੇ ਸਮਾਂ-ਸਾਰਣੀ ਅਤੇ ਰੂਟਾਂ ਅਨੁਸਾਰ ਚੱਲਣਗੀਆਂ। ਰੇਲਵੇ ਦੇ ਅਨੁਸਾਰ, ਰੇਲਗੱਡੀ ਨੰਬਰ 74939 (ਜਲੰਧਰ ਸ਼ਹਿਰ ਤੋਂ ਫਿਰੋਜ਼ਪੁਰ ਛਾਉਣੀ) 1 ਜਨਵਰੀ ਤੋਂ ਰੇਲਗੱਡੀ ਨੰਬਰ 74932 (ਫਿਰੋਜ਼ਪੁਰ ਛਾਉਣੀ ਤੋਂ ਜਲੰਧਰ ਸ਼ਹਿਰ) 2 ਜਨਵਰੀ ਤੋਂ ਮੁੜ ਚਾਲੂ ਹੋਵੇਗੀ। ਇਸ ਤੋਂ ਇਲਾਵਾ, ਰੇਲਗੱਡੀਆਂ ਨੰਬਰ 74651 (ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ) ਅਤੇ 74652 (ਡੇਰਾ ਬਾਬਾ ਨਾਨਕ ਤੋਂ ਵੇਰਕਾ) 1 ਜਨਵਰੀ ਤੋਂ ਮੁੜ ਚਾਲੂ ਹੋਣਗੀਆਂ।ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਯਾਤਰਾ ਅਪੀਲ ਕੀਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਟ੍ਰੇਨ ਦੀ ਸਮਾਂ-ਸਾਰਣੀ ਅਤੇ ਸਥਿਤੀ ਦੀ ਜਾਣਕਾਰੀ ਜਰੂਰ ਪ੍ਰਾਪਤ ਕਰਨ । ਇਸ ਫੈਸਲੇ ਨਾਲ ਖੇਤਰ ਵਿੱਚ ਰੇਲ ਯਾਤਰਾ ਪਟਰੀ ‘ਤੇ ਆਉਣ ਵਿੱਚ ਮਦਦ ਮਿਲੇਗੀ ਅਤੇ ਧੁੰਦ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਯਾਤਰੀਆਂ ਨੂੰ ਕਾਫੀ ਹਦ ਤੱਕ ਰਾਹਤ ਮਿਲੇਗੀ।
SikhDiary