ਜਸਵੇਂਦਰ ਕੁਲਾਰ ਨੂੰ ਨਿਯੁਕਤ ਕੀਤਾ ਗਿਆ ਆਲ ਇੰਡੀਆ ਰਾਹੁਲ ਗਾਂਧੀ ਬਰੀਗੇਡ ਦਾ ਪ੍ਰਧਾਨ
ਜਲੰਧਰ: ਆਲ ਇੰਡੀਆ ਰਾਹੁਲ ਗਾਂਧੀ ਬਰੀਗੇਡ ਦੇ ਨੈਸ਼ਨਲ ਪ੍ਰਧਾਨ ਸੁਭਾਸ਼ ਸੋਲਾਂਕੀ ਵੱਲੋਂ ਜਸਵੇਂਦਰ ਕੁਲਾਰ ਨੂੰ ਐਨ.ਆਰ.ਆਈ. ਵਿੰਗ ਯੂ.ਕੇ. ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਨਿਯੁਕਤੀ ਤੋਂ ਬਾਅਦ ਜਸਵੇਂਦਰ ਕੁਲਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱੱਸਿਆ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਕਾਂਗਰਸ ਪਾਰਟੀ ਲਈ ਵਿਦੇਸ਼ਾਂ ਤੋਂ ਮਜਬੂਤ ਸਮਰਥਨ ਜੁਟਾਉਣਗੇ ਅਤੇ ਜਲਦ ਹੀ ਐਨ.ਆਰ.ਆਈ ਵਿੰਗ ਯੂ.ਕੇ. ਦੇ ਬਾਕੀ ਅਹੁਦੇਦਾਰਾਂ ਦੀਆਂ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ। Tags: All India Rahul Gandhi BrigadeJasvendra KularNRI Wing UK
 SikhDiary
SikhDiary