ਧੁੰਦ ਦੇ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 14 ਫਲਾਈਟਾਂ ਰੱਦ ਹੋਈਆਂ ਰੱਦ

ਚੰਡੀਗੜ੍ਹ : ਠੰਢ ਅਤੇ ਧੁੰਦ ਦੇ ਕਾਰਨ, ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ਤੋਂ 14 ਉਡਾਣਾਂ ਰੱਦ ਅਤੇ 8 ਨੇ ਦੇਰੀ ਨਾਲ ਉਡਾਣ ਭਰੀ ਹੈ। ਇਸ ਦੇ ਨਾਲ ਹੀ, ਸ਼ਤਾਬਦੀ ਨਿਯਤ ਸਮੇਂ ਤੋਂ ਲਗਭਗ 4 ਘੰਟੇ 45 ਮਿੰਟ ਲੇਟ ਪਹੁੰਚੀ। ਇਸ ਦੇ ਨਾਲ ਹੀ, ਦੂਜੇ ਰਾਜਾਂ ਤੋਂ ਚੰਡੀਗੜ੍ਹ ਆਉਣ ਵਾਲੀਆਂ ਜ਼ਿਆਦਾਤਰ ਗੱਡੀਆਂ ਆਪਣੇ ਨਿਯਤ ਸਮੇਂ ਤੋਂ ਲੇਟ ਪਹੁੰਚ ਰਹੀਆਂ ਹਨ। ਇਸ ਸੰਬੰਧ ਵਿੱਚ ਅੰਤਰਰਾਸ਼ਟਰੀ ਏਅਰਪੋਰਟ ਦੇ ਸੀ.ਈ.ਓ. ਅਜੈ ਵਰਮਾ ਦਾ ਕਹਿਣਾ ਹੈ ਕਿ ਸਵੇਰ ਦੇ ਸਮੇਂ ਵਿਜ਼ੀਬਿਲਿਟੀ ਘੱਟ ਹੋਣ ਕਾਰਨ ਫਲਾਈਟਾਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਧੁੰਦ ਅਤੇ ਠੰਢ ਦੇ ਕਾਰਨ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ ਵਾਲੀ 5 ਅਤੇ ਜਾਣ ਵਾਲਿਆ 9 ਫਲਾਈਟਾਂ  ਰੱਦ ਹੋਈਆਂ ਹਨ। ਅੱਧਾ ਦਰਜਨ ਫਲਾਈਟਾਂ ਤੈਅ ਸਮੇਂ ਤੋਂ ਲੈਟ ਉਡਾਣ ਭਰੀ ਹੈ, ਜਿਸ ਵਿੱਚ ਮੁੰਬਈ, ਗੋਆ, ਜੈਪੂਰ ਅਤੇ ਅਹਿਮਦਾਬਾਦ ਦੀ ਫਲਾਈਟ ਸ਼ਾਮਲ ਹੈ।ਸਦਭਾਵਨਾ ਸੁਪਰਫਾਸਟ 4 ਘੰਟੇ ਦੇਰੀ ਨਾਲ ਪਹੁੰਚੀਸ਼ਤਾਬਦੀ, ਜੋ 11 ਵਜੇ ਪਹੁੰਚਦੀ ਹੈ, ਉਹ ਦੁਪਹਿਰ 3:45 ਵਜੇ ਪਹੁੰਚੀ। ਉਂਚਾਹਾਰ ਐਕਸਪ੍ਰੈਸ ਸਵੇਰੇ 9:15 ਵਜੇ ਦੀ ਬਜਾਏ ਸ਼ਾਮ 7:30 ਵਜੇ ਪਹੁੰਚੀ, ਲਗਭਗ 10 ਘੰਟੇ ਦੇਰੀ ਨਾਲ। ਇਸ ਤੋਂ ਇਲਾਵਾ, ਹਾਵੜਾ ਤੋਂ ਚੰਡੀਗੜ੍ਹ ਰਾਹੀਂ ਕਾਲਕਾ ਜਾਣ ਵਾਲੀ ਹਾਵੜਾ ਮੇਲ ਆਪਣੇ ਸਮੇਂ ਤੋਂ 12 ਘੰਟੇ ਦੇਰੀ ਨਾਲ ਪਹੁੰਚੀ। ਸਦਭਾਵਨਾ ਸੁਪਰਫਾਸਟ ਚਾਰ ਘੰਟੇ, ਕੇਰਲ ਸੰਪਰਕ ਕ੍ਰਾਂਤੀ ਚਾਰ ਘੰਟੇ ਅਤੇ ਰਾਮਨਗਰ ਟ੍ਰੇਨ ਇੱਕ ਘੰਟਾ 20 ਮਿੰਟ ਦੀ ਦੇਰੀ ਨਾਲ ਪਹੁੰਚੀ।