ਕਾਂਗਰਸ ਦੇ 2 ਗੁੱਟਾਂ ਵਿਚਕਾਰ ਚੱਲੀਆਂ ਗੋਲੀਆਂ, ਮੌਜੂਦਾ ਸਰਪੰਚ ਸਮੇਤ ਦੋ ਦੀ ਮੌਤ

ਬਟਾਲਾ : ਵਿਧਾਨਸਭਾ ਹਲਕਾ ਡੇਰਾ ਬਾਬਾ ਨਾਨਕ ‘ਚ ਕਾਂਗਰਸ ਦੇ 2 ਗੁੱਟਾਂ ਦੇ ਵਿਚਾਲੇ ਗੋਲਿਆਂ ਚੱਲਿਆਂ,ਜਿਸ ਵਿਚ 2 ਲੋਕਾਂ ਦੀ ਮੌਤ ਅਤੇ 2 ਜ਼ਖਮੀ ਹੋ ਗਏ ਹਨ।ਜਾਣਕਾਰੀ ਦੇ ਅਨੁਸਾਰ ਸਰਹੱਦੀ ਇਲਾਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਦੇਂ ਪਿੰਡ ਮਛਰਾਲਾ ਵਿਚ ਅੱਜ ਚੱਲ ਰਹੇ ਵਿਕਾਸ ਕਾਰਜ ਨੂੰ ਲੈਕੇ ਕਾਂਗਰਸ ਪਾਰਟੀ ਦੇ 2 ਗੁੱਟਾਂ ਵਿਚਕਾਰ ਖੂਨੀ ਝੜਪ ਹੋ ਗਈ। ਜਿਸ ਤੋਂ ਬਾਦ ਦੋਨਾਂ ਗੁੱਟਾਂ ਵਿਚਕਾਰ ਗੋਲੀਆਂ ਚੱਲੀਆਂ।ਇਸ ਖੂਨੀ ਝੜਪ ਦੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਹਿਚਾਣ ਮਛਰਾਲਾ ਦੇ ਮੌਜੂਦਾ ਕਾਂਗਰਸੀ ਸਰਪੰਚ ਮਨਜੀਤ ਸਿੰਘ ਅਤੇ ਦੂਜਾ ਪੰਚਾਇਤੀ ਪ੍ਰਬੰਧਕ ਹਰਦਿਆਲ ਸਿੰਘ ਹੈ ਜਿਸਦੀ ਮੌਤ ਹਸਪਤਾਲ ਜਾਂਦੇ ਹੋਏ ਰਾਸਤੇ ਵਿਚ ਹੀ ਹੋ ਗਈ।ਜਦਕਿ ਜ਼ਖਮੀਆਂ ਦੀ ਪਹਿਚਾਣ ਦਲਜੀਤ ਸਿੰਘ ਅਤੇ ਨਿਰਮਲ ਸਿੰਘ ਨਿਵਾਸੀ ਮਛਰਾਲਾ ਵਜੋਂ ਹੋਈ ਹੈ।ਘਟਨਾ ਦੀ ਖਬਰ ਮਿਲਦੇ ਹੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮੌਕ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।