ਚੰਡੀਗੜ੍ਹ ‘ਚ ਪੁਲਿਸ ਤੇ ਸ਼ੂਟਰਾਂ ਵਿਚਕਾਰ ਚੱਲੀਆਂ ਤਾਬੜ-ਤੋੜ ਗੋਲੀਆਂ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 32 ਸਥਿਤ ਇੱਕ ਫਾਰਮੇਸੀ ਦੀ ਦੁਕਾਨ ‘ਤੇ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਅੱਜ ਸਵੇਰੇ ਵੱਡੀ ਕਾਰਵਾਈ ਕੀਤੀ। ਪੁਲਿਸ ਨੇ ਸੈਕਟਰ 39 ਜੀਰੀ ਮੰਡੀ ਚੌਕ ਨੇੜੇ ਇੱਕ ਮੁਕਾਬਲੇ ਵਿੱਚ ਸ਼ੂਟਰਾਂ ਨੂੰ ਕਾਬੂ ਕਰ ਲਿਆ। ਇਹ ਕਾਰਵਾਈ ਸਵੇਰੇ 6 ਵਜੇ ਦੇ ਕਰੀਬ ਅੰਜਾਮ ਦਿੱਤੀ ਗਈ।ਮੁਕਾਬਲੇ ਦੌਰਾਨ, ਦੋ ਸ਼ੂਟਰ, ਜਿਨ੍ਹਾਂ ਦੀ ਪਛਾਣ ਰਾਹੁਲ ਅਤੇ ਰੌਕੀ ਵਜੋਂ ਹੋਈ, ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇੱਕ ਟੈਕਸੀ ਡਰਾਈਵਰ ਪ੍ਰੀਤ ਨੂੰ ਵੀ ਹਿਰਾਸਤ ਵਿੱਚ ਲਿਆ ਹੈ।ਰਿਪੋਰਟਾਂ ਅਨੁਸਾਰ, ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੁਲਜ਼ਮਾਂ ਨੂੰ ਆਪਣੀ ਗੱਡੀ ਰੋਕਣ ਦਾ ਇਸ਼ਾਰਾ ਕੀਤਾ, ਪਰ ਉਨ੍ਹਾਂ ਨੇ ਰੁਕਣ ਦੀ ਬਜਾਏ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਦੋਵੇਂ ਸ਼ੂਟਰ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ਤੋਂ ਗੱਡੀ ਨੂੰ ਜ਼ਬਤ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
SikhDiary