Bird Flu : ਪਟਿਆਲਾ ਦੇ ਪਿੰਡ ‘ਚ ਮਰੀ ਮੁਰਗਿਆਂ ਦੀ ਲੈਬ ਰਿਪੋਰਟ ਆਈ ਸਾਹਮਣੇ, ਹੋਇਆ ਵੱਡਾ ਖੁਲਾਸਾ

ਪਟਿਆਲਾ : ਪਿਛਲੇ ਦਿਨੀਂ ਪਟਿਆਲਾ ਦੇ ਪਿੰਡ ਰੱਖੜਾ ਵਿਖੇ ਸੈਂਕੜੇ ਮਰੀਆਂ ਹੋਈਆਂ ਮੁਰਗੀਆਂ ਮਿਲੀਆਂ ਸਨ। ਬਰਡ ਫਲੂ ਦੇ ਜੋਖਮ ਦੇ ਮੱਦੇਨਜ਼ਰ ਉਨ੍ਹਾਂ ਦੇ ਨਮੂਨੇ ਜਾਂਚ ਲਈ ਜਲੰਧਰ ਦੀ ਲੈਬ ਵਿੱਚ ਭੇਜੇ ਗਏ ਸਨ। ਹੁਣ ਇਨ੍ਹਾਂ ਦੀ ਰਿਪੋਰਟ ਤੋਂ ਬਾਅਦ ਪੰਜਾਬ ਦੇ ਵਸਨੀਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਨੂੰ ਬਰਡ ਫਲੂ ਦੇ ਕੋਈ ਲੱਛਣ ਨਹੀਂ ਮਿਲੇ ਹਨ। ਇਹ ਪ੍ਰਗਟਾਵਾ ਪ੍ਰਯੋਗਸ਼ਾਲਾ ਵਿੱਚ ਮਾਰੇ ਗਏ ਮੁਰਗੀ ਦੇ ਨਮੂਨਿਆਂ ਦੀ ਜਾਂਚ ਦੌਰਾਨ ਹੋਇਆ। ਇਸ ਤੋਂ ਇਲਾਵਾ ਪਿੰਡ ਰੱਖੜਾ ਨੇੜੇ ਪੈਂਦੇ ਪਿੰਡਾਂ ਤੋਂ ਪੰਛੀਆਂ ਦੇ ਨਮੂਨੇ ਵੀ ਲਏ ਗਏ, ਜਿਸ ਵਿਚ ਬਰਡ ਫਲੂ ਦੇ ਕੋਈ ਲੱਛਣ ਨਹੀਂ ਮਿਲੇ।ਇੱਕ ਰਾਹਤ ਦੀ ਖ਼ਬਰ ਇਹ ਵੀ ਹੈ ਕਿ ਪੌਂਗ ਝੀਲ ਦੇ ਪਾਣੀ ਵਿੱਚ ਕੋਈ ਲਾਗ ਨਹੀਂ ਹੈ। ਦੱਸ ਦੇਈਏ ਕਿ ਪਿੰਡ ਰੱਖੜਾ ਦੇ ਨਜ਼ਦੀਕ ਇਕ ਅਣਪਛਾਤਾ ਵਿਅਕਤੀ ਸੈਂਕੜੇ ਮਰੇ ਹੋਏ ਮੁਰਗੇ ਸੁੱਟ ਕੇ ਬਚ ਨਿਕਲਿਆ। ਜਿਵੇਂ ਹੀ ਆਸ ਪਾਸ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪਿੰਡ ਦੀ ਪੰਚਾਇਤ ਨੇ ਤੁਰੰਤ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਣ ‘ਤੇ ਇਲਾਕੇ ਦੇ ਵੈਟਰਨਰੀ ਡਾਕਟਰ ਅਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਮੌਕੇ’ ਤੇ ਪਹੁੰਚੀ ਅਤੇ ਤੁਰੰਤ ਇਸ ਸਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ।