ਕਸ਼ਮੀਰੀ ਧੀਆਂ ਭੈਣਾਂ ਵੱਲ ਅੱਖ ਚੱਕਣ ਵਾਲਿਆਂ ਦੀ ਖੈਰ ਨਹੀਂ, ਅਕਾਲ ਤਖ਼ਤ ਸਾਹਿਬ ਤੋਂ ਫੁਰਮਾਨ ਹੋਏ ਜਾਰੀ

ਕੇਂਦਰ ਸਰਕਾਰ ਦੁਆਰਾ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਧਾਰਾ 370 ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਤੋਂ ਮਗਰੋਂ ਮੁਲਕ ਵਿੱਚ ਸੋਸ਼ਲ ਮੀਡੀਆ ਤੇ ਕਸ਼ਮੀਰੀ ਔਰਤਾਂ ਪ੍ਰਤੀ ਗਲਤ ਗਲਤ ਟਿੱਪਣੀਆਂ ਹੋਈਆਂ। ਇਨ੍ਹਾਂ ਟਿੱਪਣੀਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨੋਟਿਸ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਸਮਾਜ ਇਸ ਤਰ੍ਹਾਂ ਦੀਆਂ ਹਰਕਤਾਂ ਦੀ ਨਿਖੇਧੀ ਕਰਦਾ ਹੈ ਅਤੇ ਕਸ਼ਮੀਰੀ ਔਰਤਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਹ ਸਾਡੇ ਸਮਾਜ ਦਾ ਅਟੁੱਟ ਅੰਗ ਹਨ। ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਜੋ ਕਸ਼ਮੀਰੀ ਔਰਤਾਂ ਬਾਰੇ ਸੋਸ਼ਲ ਮੀਡੀਆ ਤੇ ਗਲਤ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਹ ਨੀਵੀਂ ਸੋਚ ਦੀ ਨਿਸ਼ਾਨੀ ਹੈ। ਭਾਵੇਂ ਇਹ ਬਿਆਨ ਕਸ਼ਮੀਰੀ ਔਰਤਾਂ ਦੇ ਬਾਰੇ ਦਿੱਤੇ ਜਾ ਰਹੇ ਹਨ। ਪਰ ਇਹ ਸਾਰੀ ਔਰਤ ਜਾਤੀ ਦਾ ਅ-ਪਮਾਨ ਹੈ। ਉਨ੍ਹਾਂ ਪ੍ਰੈਸ ਬਿਆਨ ਵਿਚ ਕਿਹਾ ਕਿ ਅਜਿਹਾ ਹੀ ਪਹਿਲਾਂ 1984 ਵਿੱਚ ਕੀਤਾ ਜਾ ਚੁੱਕਾ ਹੈ। ਉਸ ਸਮੇਂ ਸਿੱਖ ਔਰਤਾਂ ਨਾਲ ਵੀ ਬਹੁਤ ਹੀ ਬੁਰਾ ਸਲੂਕ ਕੀਤਾ ਗਿਆ ਸੀ। ਨਿਹੱਥੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਮੁੱਚੇ ਰੂਪ ਵਿੱਚ ਇਹ ਸਿੱਖਾਂ ਦੀ ਨਸ-ਲਕੁਸ਼ੀ ਸੀ। ਹੁਣ ਵੀ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪਰ ਸਾਡਾ ਸਮਾਜ ਅਜਿਹਾ ਨਹੀਂ ਹੋਣ ਦੇਵੇਗਾ। ਅਸੀਂ ਕਸ਼ਮੀਰੀ ਔਰਤਾਂ ਦੀ ਹਰ ਹਾਲ ਵਿੱਚ ਰਾਖੀ ਕਰਾਂਗੇ ਅਤੇ ਉਨ੍ਹਾਂ ਦਾ ਸਵੈਮਾ-ਣ ਕਾਇਮ ਰੱਖਣ ਵਿੱਚ ਹਰ ਕੋਸ਼ਿਸ਼ ਕਰਾਂਗੇ। ਉਨ੍ਹਾਂ ਦੇ ਦੱਸਣ ਅਨੁਸਾਰ ਧਾਰਾ 370 ਨੂੰ ਖ਼ਤਮ ਕਰਕੇ ਜੋ ਲੋਕ ਅਜਿਹੇ ਮਾੜੇ ਬਿਆਨ ਦੇ ਰਹੇ ਹਨ। ਜਿੱਥੇ ਇਨ੍ਹਾਂ ਵਿੱਚ ਸਿਆਸੀ ਆਗੂ ਹਨ ਉੱਥੇ ਧਾਰਮਿਕ ਆਗੂ ਵੀ ਹਨ। ਇਨ੍ਹਾਂ ਲੋਕਾਂ ਵੱਲੋਂ ਅਜਿਹੇ ਬਿਆਨ ਦੇਣੇ ਚੰਗੀ ਗੱਲ ਨਹੀਂ ਹੈ।