ਗੁਰਦਾਸ ਮਾਨ ਨੂੰ ਬਹਿਸ ਦੀ ਚੁਣੌਤੀ

ਅੱਜ ਸਰੀ ਦੇ ਤਾਜ ਬੈਕਉਂਟ ਹਾਲ 'ਚ ਪੰਜਾਬੀ ਪ੍ਰੇਮੀਆਂ ਦੇ ਇਕੱਠ 'ਚ ਸਿਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਨੇ ਗੁਰਦਾਸ ਮਾਨ ਨੂੰ ਚੁਣੌਤੀ ਦਿੱਤੀ ਹੈ ਕੇ ਭਾਸ਼ਾ ਦੇ ਮਸਲੇ ਤੇ ਹਿੰਦੀ ਨੂੰ ਇਕ ਰਾਸ਼ਟਰ ਦੀ ਭਾਸ਼ਾ ਬਣਾ ਦੇਣ ਦੀ ਓਹ ਜੋ ਵਕਾਲਤ ਕਰ ਰਿਹੈ ,ਉਸ ਵਿਸ਼ੇ ਤੇ ਗੁਰਦਾਸ ਮਾਨ ਨੂੰ ਚੁਣੌਤੀ ਹੈ ਕੇ ਓਹ ਕਿਸੇ ਸਟੇਜ ਤੇ ਬੈਠ ਕੇ ਜਾਂ ਟੀ.ਵੀ ਦੇ ਮਾਧਿਅਮ ਨਾਲ ਲਾਈਵ ਬਹਿਸ ਕਰਨ ਦੀ ਚੁਣੌਤੀ ਪਰਵਾਨ ਕਰੇ ਤੇ ਉਥੇ ਅਪਣੇ ਹੱਕ 'ਚ ਦਲੀਲ ਦੇਵੇ ਜੋ ਦੇਣੀ ਹੈ ਰਾਹੀ ਸਾਹਿਬ ਨੇ ਇਹ ਕਹਿ ਤਾ ਪਰ ਸਾਨੂੰ ਪਤੈ ਗੁਰਦਾਸ ਮਾਨ ਨੇ ਇਹ ਚੁਣੌਤੀ ਕਦੇ ਪਰਵਾਨ ਨੀ ਕਰਣੀ ,ਗੁਰਦਾਸ ਮਾਨ ਨੇ ਓਹੀ ਗਲਤੀ ਕੀਤੀ ਹੈ ਜੋ ਦੋ ਸਾਲ ਪਹਿਲਾਂ ਹੰਕਾਰ 'ਚ ਭਰੇ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ ਸੀ ,ਇਵੇਂ ਹੀ ਹੁਣ ਗੁਰਦਾਸ ਮਾਨ ਵੀ ਹੰਕਾਰ 'ਚ ਭਰਿਆ ਸ਼ੋਸ਼ਲ ਮੀਡੀਆ ਤੇ ਸਰਗਰਮ ਸਭ ਨੂੰ ਵਿਹਲੜ ,ਨਿਕੰਮੇ ਕਹਿ ਗਿਆ ਜਿਵੇਂ ਸੜਕਨਾਮਾ ਮਾਨਸਿਕ ਪਰੇਸ਼ਾਨ ਕਹਿੰਦਾ ਸੀ ,ਸ਼ੋਸ਼ਲ ਮੀਡੀਆ ਅਪਣੀ ਗੱਲ ਰੱਖਣ ਦਾ ਆਮ ਆਦਮੀ ਦਾ ਇਕ ਪਲੇਟਫਾਰਮ ਹੈ ,ਸੜਕਨਾਮਾ ਨੂੰ ਬਾਅਦ 'ਚ ਮਜ਼ਬੂਰ ਹੋਣਾ ਪਿਆ ਅਪਣਾ ਪੱਖ ਰੱਖਣ ਲਈ ਤੇ ਉਸ ਨੇ ਅਪਣੀ ਗਲਤੀ ਵੀ ਮੰਨੀ ਭਾਵੇਂ ਕਾਮਰੇਡਾਂ ਦੇ ਇਕ ਧੜੇ ਨੇ ਪਿੱਠ ਥਾਪੜ ਥਾਪੜ ਉਸਨੂੰ ਚੁੱਕਣ ਚ ਕਸਰ ਕੋਈ ਨੀ ਸੀ ਛੱਡੀ ਪਰ ਓਹ ਇਹ ਗੱਲ ਜ਼ਰੂਰ ਮੰਨ ਗਿਆ ਸੀ ਕੇ ਓਹ ਅਭੁੱਲ ਨੀ ਉਸਤੋਂ ਗਲਤੀ ਹੋ ਸਕਦੀ ਹੈ ਪਰ ਸਾਡੇ ਵੱਲੋਂ ਇਸ ਵਿਸ਼ੇ ਤੇ ਬਹਿਸ ਕਰਣ ਦਾ ਸੱਦਾ ਅਜੇ ਤੱਕ ਵੀ ਉਸਨੇ ਪਰਵਾਨ ਕਰਨ ਦਾ ਹੌਂਸਲਾ ਨੀ ਦਿਖਾਇਆ ਤੇ ਗੁਰਦਾਸ ਮਾਨ ਨੇ ਵੀ ਨਹੀਂ ਦਿਖਾਉਣਾ ,ਹੰਕਾਰਿਆ ਗੁਰਦਾਸ ਮਾਨ ਪੁੱਠੀ ਬੋਲੀ ਬੋਲ ਕੇ ਪੰਜਾਬੀਆਂ ਨੂੰ ਵੰਗਾਰ ਕੇ ਇਕ ਹੋਰ ਗਲਤੀ ਕਰ ਗਿਆ,ਪਰ ਇਹ ਹੰਕਾਰ ਉਸ ਨੂੰ ਬੇਨਕਾਬ ਤਾਂ ਕਰ ਗਿਆ ਜਿਵੇਂ ਬਲਦੇਵ ਸਿੰਘ ਸੜਕਨਾਮਾ ਨੂੰ ਕੀਤਾ ਸੀ ,ਗੁਰਦਾਸ ਮਾਨ ਸਰਕਾਰੀ ਸੁਰੱਖਿਆ ਨਾਲ ਕਿੰਨੇ ਮਰਜ਼ੀ ਸ਼ੋਅ ਕਰ ਲਵੇ ਪਰ ਓਹ ਹੁਣ ਹਰਮਨ ਪਿਆਰਾ ਲੋਕ ਗਾਇਕ ਨਹੀਂ ਰਿਹਾ ,ਬਲਦੇਵ ਸਿੰਘ ਸੜਕਨਾਮਾ ਦੋ ਮਹੀਨੇ ਘਰੋਂ ਬਾਹਰ ਨਹੀਂ ਸੀ ਨਿਕਲਿਆ ਡਰਦਾ ,ਪੰਜਾਬੀਆਂ ਨੂੰ ਵੰਗਾਰ ਪਾ ਕੇ ਹੋਣੀ ਭੈੜੀ ਗੁਰਦਾਸ ਮਾਨ ਨਾਲ ਵੀ ਹੈ ,ਜੇ ਗੁਰਦਾਸ ਮਾਨ 'ਚ ਕਹਿਣ ਨੂੰ ਕੁਸ਼ ਹੈ ਤਾਂ ਓਹਨੂੰ ਰਾਹੀ ਸਾਹਿਬ ਦੀ ਬਹਿਸ ਵਾਲੀ ਚੁਣੌਤੀ ਮੰਨਜ਼ੂਰ ਕਰਣੀ ਚਾਹੀਦੀ ਹੈ ਸਾਨੂੰ ਹਿੰਦੀ ਨਾਲ ਜਾਂ ਹਿੰਦੀ ਬੋਲਣ ਵਾਲਿਆਂ ਨਾਲ ਨਫਰਤ ਨਹੀਂ ਜਿਵੇਂ ਗੁਰਦਾਸ ਮਾਨ ਲੋਕਾਂ ਚ ਪਰਚਾਰ ਕਰ ਰਿਹੈ ਪਰ ਹਿੰਦੀ ਨੂੰ ਸਾਰੇ ਹਿੰਦੋਸਤਾਨ ਤੇ ਠੋਸਣ ਵਾਲੀ ਉਸਦੀ ਗੱਲ ਤੇ ਇਤਰਾਜ਼ ਹੈ ,ਸੰਪਰਕ ਭਾਸ਼ਾ ਹਿੰਦੀ ਹੀ ਕਿਉਂ ਹੋਰ ਭਾਸ਼ਾ ਕਿਉਂ ਨਹੀਂ ਗੁਰਦਾਸ ਮਾਨ ਨੂੰ ਇਸਦਾ ਜਵਾਬ ਵੀ ਦੇਣਾ ਚਾਹੀਦੈ,ਜੇ ਉਸ ਕੋਲ ਗੱਲ ਕਹਿਣ ਨੂੰ ਹੈ ਕੁਸ਼ ਤਾਂ ਰਾਹੀ ਸਾਹਿਬ ਦਾ ਸੱਦਾ ਮੰਨਜ਼ੂਰ ਕਰੇ,ਐਵੇਂ ਫਜੂਲ ਚਾਂਘੜਾ ਨਾ ਮਾਰੇ,ਇਹ ਇਕ ਗੰਭੀਰ ਵਿਸ਼ਾ ਹੈ ਜੋ ਉਸਨੇ ਛੇੜ ਤਾਂ ਲਿਐ ਪਰ ਹੁਣ ਇਸਤੋਂ ਖਹਿੜਾ ਕਿਵੇਂ ਛੜਾਊ ਇਹ ਵੀ ਸੋਚੇ