ਫਾਜ਼ਿਲਕਾ ਪੁਲਿਸ ਤੇ ਇੱਕ ਅਪਰਾਧੀ ਵਿਚਕਾਰ ਹੋਇਆ ਮੁਕਾਬਲਾ

ਫਾਜ਼ਿਲਕਾ: ਫਾਜ਼ਿਲਕਾ ਪੁਲਿਸ ਅਤੇ ਇੱਕ ਅਪਰਾਧੀ ਵਿਚਕਾਰ ਮੁਕਾਬਲੇ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਫਾਜ਼ਿਲਕਾ ਪੁਲਿਸ ਦਾ ਅਰਨੀਵਾਲਾ ਨੇੜੇ ਇੱਕ ਅਪਰਾਧੀ ਨਾਲ ਮੁਕਾਬਲਾ ਹੋਇਆ, ਜੋ ਕਿ ਇੱਕ ਕਤਲ ਕੇਸ ਵਿੱਚ ਲੋੜੀਂਦਾ ਸੀ। ਮੁਕਾਬਲੇ ਦੌਰਾਨ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।ਦੋਸ਼ੀ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁੱਢਲਾ ਇਲਾਜ ਦੇਣ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ। ਜ਼ਖਮੀ ਦੋਸ਼ੀ ਦੀ ਪਛਾਣ ਪ੍ਰੀਤਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਅਰਨੀਵਾਲਾ ਵਜੋਂ ਹੋਈ ਹੈ।