ਪੰਜਾਬ ‘ਚ 23 ਜਨਵਰੀ ਨੂੰ ਰਾਖਵੀਂ ਛੁੱਟੀ ਘੋਸ਼ਿਤ
ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਯਾਨੀ 23 ਜਨਵਰੀ ਨੂੰ ਇੱਕ ਰਾਖਵੀਂ ਛੁੱਟੀ ਹੋਵੇਗੀ। ਸਾਲ 2026 ਲਈ ਸਰਕਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ, ਇਸ ਦਿਨ ਬਸੰਤ ਪੰਚਮੀ ਅਤੇ ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਦਿਨ ਹੈ, ਜਿਸ ਕਾਰਨ ਪੰਜਾਬ ਵਿੱਚ ਇੱਕ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ। 23 ਤਰੀਕ ਸ਼ੁੱਕਰਵਾਰ ਹੈ। ਇਸ ਤੋਂ ਬਾਅਦ, ਸ਼ਨੀਵਾਰ ਅਤੇ ਐਤਵਾਰ ਨੂੰ ਲਗਭਗ ਸਾਰੇ ਕਰਮਚਾਰੀਆਂ ਦੀ ਛੁੱਟੀ ਹੁੰਦੀ ਹੈ।ਇਸ ਤੋਂ ਬਾਅਦ, 26 ਜਨਵਰੀ ਨੂੰ ਵੀ ਦੇਸ਼ ਭਰ ਵਿੱਚ ਗਣਤੰਤਰ ਦਿਵਸ ਦੀ ਛੁੱਟੀ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ । ਇਸ ਦਾ ਸਿੱਧਾ ਮਤਲਬ ਹੈ ਕਿ ਇਸ ਮਹਿਨੇ ਕਈ ਛੁੱਟੀਆਂ ਇਕੱਠੀਆਂ ਆ ਰਹੀਆਂ ਹਨ । ਇਸ ਲਈ ,ਪਰਿਵਾਰ ਦੇ ਨਾਲ ਕਿਤੇ ਘੁੰਮਣ ਦਾ ਪ੍ਰੋਗਰਾਮ ਵੀ ਬਣਾਇਆ ਜਾ ਸਕਦਾ ਹੈ।
SikhDiary