ਕੈਲੀਫ਼ੋਰਨੀਆ `ਚ ਦੋ ਗੋਰਿਆਂ ਵੱਲੋਂ 50 ਸਾਲਾ ਸਿੱਖ ਨਾਲ ਕੁੱਟਮਾਰ, ਨਸਲੀ ਟਿੱਪਣੀਆਂ ਵੀ ਕੀਤੀਆਂ

Hindustan Times Punjabi News ਤੁਹਾਡਾ ਸ਼ਹਿਰ ਸਾਇਨ ਇਨ ਪੰਜਾਬ ਮਾਝਾ ਦੋਆਬਾ ਮਾਲਵਾ ਦੇਸ਼ ਪਰਵਾਸੀ ਪੰਜਾਬੀ ਵਿਸ਼ਵ ਮਨੋਰੰਜਨ ਲਾਈਫ਼ਸਟਾਈਲ ਖੇਡਾਂ ਸਿਆਸਤ ਖਾਸਮ-ਖਾਸ ਵਾਇਰਲ ਅੱਡਾ ਕਾਰੋਬਾਰ ਟੈੱਕ ਗੈਲਰੀ ਜ਼ਰੂਰ ਪੜ੍ਹਿਆ ਹੋਮ ਪੰਜਾਬ ਦੇਸ਼ ਪਰਵਾਸੀ ਪੰਜਾਬੀ ਵਿਸ਼ਵ ਮਨੋਰੰਜਨ ਲਾਈਫ਼ਸਟਾਈਲ ਖੇਡਾਂ ਸਿਆਸਤ ਖਾਸਮ-ਖਾਸ ਵਾਇਰਲ ਅੱਡਾ ਕਾਰੋਬਾਰ ਟੈੱਕ ਗੈਲਰੀ ਹੋਮਪਰਵਾਸੀ ਪੰਜਾਬੀ ਕੈਲੀਫ਼ੋਰਨੀਆ `ਚ ਦੋ ਗੋਰਿਆਂ ਵੱਲੋਂ 50 ਸਾਲਾ ਸਿੱਖ ਨਾਲ ਕੁੱਟਮਾਰ, ਨਸਲੀ ਟਿੱਪਣੀਆਂ ਵੀ ਕੀਤੀਆਂ ਕੈਲੀਫ਼ੋਰਨੀਆ `ਚ ਦੋ ਗੋਰਿਆਂ ਵੱਲੋਂ 50 ਸਾਲਾ ਸਿੱਖ ਨਾਲ ਕੁੱਟਮਾਰ, ਨਸਲੀ ਟਿੱਪਣੀਆਂ ਵੀ ਕੀਤੀਆਂ ਕੈਲੀਫ਼ੋਰਨੀਆ `ਚ ਦੋ ਗੋਰਿਆਂ ਵੱਲੋਂ 50 ਸਾਲਾ ਸਿੱਖ ਨਾਲ ਕੁੱਟਮਾਰ, ਨਸਲੀ ਟਿੱਪਣੀਆਂ ਵੀ ਕੀਤੀਆਂ ਪੀਟੀਆਈ, ਨਿਊ ਯਾਰਕ Updated: Mon, 06 Aug 2018 06:45 PM IST ਓ+ ਓ- ਅਮਰੀਕੀ ਸੂਬੇ ਕੈਲੀਫ਼ੋਰਨੀਆ `ਚ 50 ਸਾਲਾਂ ਦੇ ਇੱਕ ਸਿੱਖ ਵਿਅਕਤੀ ਨਾਲ ਘਿਨਾਉਣੀ ਕਿਸਮ ਦੀ ਨਸਲੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਗੋਰਿਆਂ ਨੇ ਸਿੱਖ ਵਿਅਕਤੀ ਨਾਲ ਬਹੁਤ ਜਿ਼ਆਦਾ ਕੁੱਟਮਾਰ ਕੀਤੀ ਤੇ ਉਸ ਨੂੰ ਚੀਕ-ਚੀਕ ਕੇ ਆਖਿਆ,‘ਤੇਰਾ ਇੱਥੇ ਕੋਈ ਸੁਆਗਤ ਨਹੀਂ ਕਰਨ ਲੱਗਾ, ਆਪਣੇ ਦੇਸ਼ ਵਾਪਸ ਚਲਾ ਜਾ।` ਇਹ ਘਟਨਾ ਵਾਪਰੀ ਤਾਂ ਪਿਛਲੇ ਹਫ਼ਤੇ ਹੈ ਪਰ ਇਸ ਦਾ ਪਤਾ ਹੁਣ ਲੱਗਾ ਹੈ। ‘ਸੈਕਰਾਮੈਂਟੋ ਬੀਅ` ਨਾਂਅ ਦੇ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਹ ਵਾਰਦਾਤ ਕੈਲੀਫ਼ੋਰਨੀਆ ਦੀ ਕੀਅਸ ਦੇ ਬਾਹਰਵਾਰ ਫ਼ੁਟੇ ਸੜਕ ਦੇ ਵਿਚਕਾਰ ਦਿਹਾਤੀ ਇਲਾਕੇ `ਚ ਵਾਪਰੀ। 50 ਸਾਲਾ ਸਿੱਖ ਪੀੜਤ ਚੋਣਾਂ `ਚ ਖੜ੍ਹੇ ਉਮੀਦਵਾਰ ਦੇ ਬੋਰਡ ਲਾ ਰਿਹਾ ਸੀ, ਜਦੋਂ ਦੋ ਗੋਰੇ ਉੱਥੇ ਪੁੱਜ ਗਏ ਤੇ ਉਸ `ਤੇ ਟਿੱਪਣੀਆਂ ਕਰਨ ਲੱਗ ਪਏ। ਉਨ੍ਹਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਉਸ ਨੂੰ ਜ਼ਖ਼ਮੀ ਹਾਲਤ `ਚ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਇੱਕ ਫ਼ੇਸਬੁੱਕ ਪੋਸਟ ਅਨੁਸਾਰ ਤਾਂ ਉਸ ਦੇ ਸਿਰ `ਚ ਰਾਡ ਮਾਰੀ ਗਈ ਹੈ ਪਰ ਦਸਤਾਰ ਕਾਰਨ ਬਚਾਅ ਹੋ ਗਿਆ। ਪੀੜਤ ਸਿੱਖ ਦੀ ਪਛਾਣ ਜਾਣ-ਬੁੱਝ ਕੇ ਜੱਗ ਜ਼ਾਹਿਰ ਨਹੀਂ ਕੀਤੀ ਗਈ ਪਰ ‘ਸਿ਼ਕਾਗੋ ਟ੍ਰਿਬਿਊਨ` ਨੇ ਪੀੜਤ ਜ਼ਖ਼ਮੀ ਸਿੱਖ ਵਿਅਕਤੀ ਦੀ ਤਸਵੀਰ ਪ੍ਰਕਾਸਿ਼ਤ ਕੀਤੀ ਹੈ। ਸੈਂਟਰਲ ਵੈਲੀ ਦੇ ਸਿੱਖ ਬਹੁਤ ਵਾਰ ਅਜਿਹੇ ਸਥਾਨਕ ਕਿਸਮ ਦੇ ਅਪਰਾਧਾਂ ਬਾਰੇ ਆਪਣੀ ਚਿੰਤਾ ਪ੍ਰਗਟਾ ਚੁੱਕੇ ਹਨ। ਦਰਅਸਲ 9/11 ਦੇ ਹਮਲਿਆਂ ਤੋਂ ਬਾਅਦ ਸਿੱਖਾਂ ਨੂੰ ਮੁਸਲਿਮ ਸਮਝ ਕੇ ਵੀ ਉਨ੍ਹਾਂ `ਤੇ ਬਹੁਤ ਸਾਰੇ ਹਮਲੇ ਹੋਏ ਹਨ। ਬਹੁਤੇ ਅਮਰੀਕਨਾਂ ਨੂੰ ਸਿੱਖ ਦਸਤਾਰ ਤੇ ਅਫ਼ਗ਼ਾਨਾਂ ਤੇ ਹੋਰ ਇਸਲਾਮਿਕ ਦੇਸ਼ਾਂ ਦੀ ਪੱਗ ਵਿਚਾਲੇ ਫ਼ਰਕ ਪਤਾ ਨਹੀਂ ਚੱਲਦਾ