ਪੰਜਾਬ ਸਰਕਾਰ ਨੇ 2010 ਬੈਚ ਦੇ IAS ਅਧਿਕਾਰੀਆਂ ਨੂੰ ਦਿੱਤੀ ਤਰੱਕੀ
ਚੰਡੀਗੜ੍ਹ: ਪੰਜਾਬ ਸਰਕਾਰ ਨੇ 2010 ਬੈਚ ਦੇ ਆਈ.ਏ.ਐਸ. ਅਧਿਕਾਰੀਆਂ ਨੂੰ ਤਰੱਕੀ ਦਿੱਤੀ ਹੈ।ਸੂਬਾ ਸਰਕਾਰ ਨੇ ਆਈ.ਏ.ਐਸ. ਅਧਿਕਾਰੀਆਂ ਘਣਸ਼ਿਆਮ ਥੋਰੀ, ਕੁਮਾਰ ਅਮਿਤ ਅਤੇ ਵਿਮਲ ਕੁਮਾਰ ਸੇਤੀਆ ਨੂੰ 1 ਜਨਵਰੀ, 2026 ਤੋਂ ਭਾਰਤੀ ਪ੍ਰਸ਼ਾਸਨਿਕ ਸੇਵਾ ਤਨਖਾਹ ਮੈਟ੍ਰਿਕਸ ਵਿੱਚ ਸੁਪਰ ਟਾਈਮ ਸਕੇਲ/ਪੱਧਰ 14 ਵਿੱਚ ਤਰੱਕੀ ਦਿੱਤੀ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵਿੱਚ ਸਕੱਤਰ ਨਿਯੁਕਤ ਕੀਤਾ ਜਾਵੇਗਾ। ਉਹ ਅਗਲੇ ਹੁਕਮਾਂ ਤੱਕ ਨਵੇਂ ਤਨਖਾਹ ਸਕੇਲ ਵਿੱਚ ਆਪਣੀਆਂ ਮੌਜੂਦਾ ਪੋਸਟਿੰਗਾਂ ‘ਤੇ ਸੇਵਾ ਕਰਦੇ ਰਹਿਣਗੇ।
SikhDiary