ਗਣਤੰਤਰ ਦਿਵਸ ‘ਤੇ 901 ਪੁਲਿਸ ਮੁਲਾਜ਼ਮਾਂ ਦਾ ਸਨਮਾਨ, 140 ਨੂੰ ਮਿਲੇ ਬਹਾਦਰੀ ਦੇ ਮੈਡਲ

ਨਵੀਂ ਦਿੱਲੀ: ਦੇਸ਼ ਦੇ 74ਵੇਂ ਗਣਤੰਤਰ ਦਿਵਸ (74th Republic Day) ਮੌਕੇ ਕੁੱਲ 901 ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚੋਂ 140 ਨੂੰ ਬਹਾਦਰੀ ਲਈ ਪੁਲਿਸ ਮੈਡਲ (PMG), 93 ਨੂੰ ਰਾਸ਼ਟਰਪਤੀ ਪੁਲਿਸ ਮੈਡਲ (PPM) ਅਤੇ 668 ਨੂੰ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ (PM) ਨਾਲ ਸਨਮਾਨਿਤ ਕੀਤਾ ਗਿਆ ਹੈ। ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 140 ਬਹਾਦਰੀ ਪੁਰਸਕਾਰਾਂ ਵਿੱਚੋਂ, ਖੱਬੇ ਪੱਖੀ ਅਤਿਵਾਦ ਪ੍ਰਭਾਵਿਤ ਖੇਤਰਾਂ ਦੇ 80 ਕਰਮਚਾਰੀਆਂ ਅਤੇ ਜੰਮੂ ਅਤੇ ਕਸ਼ਮੀਰ ਖੇਤਰ ਦੇ 45 ਕਰਮਚਾਰੀਆਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਤਮਗੇ ਦਿੱਤੇ ਗਏ ਹਨ।ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਜਵਾਨਾਂ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ 48, ਮਹਾਰਾਸ਼ਟਰ ਪੁਲਿਸ ਦੇ 31, ਜੰਮੂ-ਕਸ਼ਮੀਰ ਪੁਲਿਸ ਦੇ 25, ਝਾਰਖੰਡ ਦੇ 9 ਅਤੇ ਦਿੱਲੀ ਪੁਲਿਸ, ਛੱਤੀਸਗੜ੍ਹ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਦੇ ਸੱਤ-ਸੱਤ ਜਵਾਨ ਸ਼ਾਮਲ ਹਨ। ਇਹ ਬਾਕੀ ਦੇ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸੀਏਪੀਐਫ ਦੇ ਜਵਾਨ ਹਨ। ਪੁਲਿਸ ਬਲਾਂ ਵਿੱਚ ਬਹਾਦਰੀ ਪੁਰਸਕਾਰਾਂ ਦੀ ਸਰਵੋਤਮ ਸ਼੍ਰੇਣੀ ਵਿੱਚ ਆਉਣ ਵਾਲੇ ਰਾਸ਼ਟਰਪਤੀ ਪੁਲਿਸ ਮੈਡਲ ਫਾਰ ਗੈਲੈਂਟਰੀ (ਪੀਪੀਐਮਜੀ) ਕਿਸੇ ਵੀ ਕਰਮਚਾਰੀ ਨੂੰ ਨਹੀਂ ਦਿੱਤਾ ਗਿਆ ਹੈ।