ਪੰਜਾਬੀ ਅਦਾਕਾਰਾ ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਸੜਕ ਹਾਦਸੇ ਦਾ ਹੋਈ ਸ਼ਿਕਾਰ
ਪੰਜਾਬ: ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਦਾ ਕਾਰਨ ਜ਼ੀਰੋ ਵਿਜ਼ੀਬਿਲਿਟੀ (ਸੰਘਣੀ ਧੁੰਦ) ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੀ ਜਾਣਕਾਰੀ ਖੁਦ ਰਾਜ ਧਾਲੀਵਾਲ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਸਾਂਝੀ ਕੀਤੀ। ਧੁੰਦ ਕਾਰਨ ਉਨ੍ਹਾਂ ਦੀ ਕਾਰ ਇੱਕ ਬੱਸ ਨਾਲ ਟਕਰਾ ਗਈ।ਆਪਣੀ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ, “ਧੁੰਦ ਬਹੁਤ ਜ਼ਿਆਦਾ ਹੋ ਗਈ ਹੈ , ਇਸ ਲਈ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਬਾਹਰ ਜਾਓ । ਰਾਤ ਦੇ ਸਮੇਂ ਯਾਤਰਾ ਨੂੰ ਪਰਹੇਜ਼ ਕਰੋ। ਸਾਡੀ ਮਜਬੂਰੀ ਸੀ ਕਿ ਸ਼ੂਟ ਤੋਂ ਵਾਪਸ ਆਉਣਾ ਪਿਆ ,ਕਿਉਂਕਿ ਅਗਲੇ ਦਿਨ ਵੀ ਸ਼ੂਟ ਸੀ । ਪਰ ਧੁੰਦ ਇੰਨੀ ਜ਼ਿਆਦਾ ਸੀ ਕਿ ਬਿਲਕੁਲ ਜ਼ੀਰੋ ਵਿਜ਼ੀਬਿਲਿਟੀ ਸੀ ਅਤੇ ਸਾਡੇ ਨਾਲ ਹਾਦਸਾ ਵਾਪਰ ਗਿਆ । ਪਰ ਵਾਹਿਗੁਰੂ ਜੀ ਦੀ ਕ੍ਰਿਪਾ ਰਹੀ ਕਿ ਅਸੀਂ ਬਚ ਗਏ । ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ‘ਤੇ ਮਿਹਰ ਕਰਨ …”
SikhDiary