ਰਵਿਦਾਸ ਮਹਾਰਾਜ ਜੀ ਦੇ ਮੇਲੇ ਦੇ ਸਬੰਧ ‘ਚ ਇਸ ਦਿਨ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਰਹੇਗੀ ਬੰਦ 

ਜਲੰਧਰ : ਜਲੰਧਰ ਦੀ ਸਬ-ਡਵੀਜ਼ਨ ਅਬਾਦਪੁਰਾ (Abadpura sub-division) ਅਧੀਨ ਪੈਂਦੇ ਮਾਡਲ ਟਾਊਨ ਜਲੰਧਰ (Model Town Jalandhar) ਦੇ 11 ਕੇਵੀ ਮਾਡਲ ਹਾਊਸ, ਭਾਰਗੋ ਕੈਂਪ, ਨਕੋਦਰ ਰੋਡ, ਰਾਜਪੂਤ ਨਗਰ, ਵਿਸ਼ਕਰਮਾ ਮੰਦਰ ਅਤੇ ਰਵਿਦਾਸ ਭਵਨ ਫੀਡਰ ਜੋ ਕਿ 66 ਕੇਵੀ ਚਾਰਾ ਮੰਡੀ ਬਿਜਲੀ ਘਰ ਤੋਂ ਚੱਲਦੇ ਹਨ। ਰਵਿਦਾਸ ਮਹਾਰਾਜ ਦੇ ਮੇਲੇ ਦੇ ਸਬੰਧ ਵਿੱਚ ਫੀਡਰ ਦੀ ਜ਼ਰੂਰੀ ਮੁਰੰਮਤ ਲਈ 25 ਮਿਤੀ 2023 ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।ਜਿਸ ਨਾਲ ਬੂਟਾ ਮੰਡੀ, ਮਾਡਲ ਹਾਊਸ, ਭਾਰਗੋ ਕੈਂਪ, ਪਿਸ਼ੋਰੀ ਮੁਹੱਲਾ, ਅਬਾਦਪੁਰਾ, ਰਾਜਪੂਤ ਨਗਰ, ਸੰਤ ਨਗਰ, ਅਜੀਤ ਨਗਰ, ਲਿੰਕ ਕਲੋਨੀ, ਲਿੰਕ ਰੋਡ, ਲਾਜਪਤ ਨਗਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।