ਅਜਨਾਲਾ ‘ਚ ਪਿਛਲੇ ਕਈ ਦਿਨਾਂ ਤੋਂ ਅਗਵਾ ਹੋਈ ਲੜਕੀ ਨੂੰ ਉਸਦੇ ਪ੍ਰੇਮੀ ਸਮੇਤ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ : ਅੰਮ੍ਰਿਤਸਰ (Amritsar) ਦੇ ਕਸਬਾ ਅਜਨਾਲਾ ‘ਚ ਇਕ ਲੜਕੀ ਕੋਮਲ ਦੇ ਗਵਾਹ ਬਣਨ ਦੀ ਖ਼ਬਰ ਸਾਹਮਣੇ ਆਈ ਸੀ ਪਰ ਹੁਣ ਉਸ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਦੱਸ ਦੇਈਏ ਕਿ ਪੁਲਿਸ ਨੇ ਗੁਰਦਾਸਪੁਰ ਤੋਂ ਲੜਕੀ ਅਤੇ ਉਸਦੇ ਪ੍ਰੇਮੀ ਮੁਖਤਾਰ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਅਜਨਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਲੜਕੀ ਆਪਣੇ ਪ੍ਰੇਮੀ ਨਾਲ ਆਪਣੇ ਤੌਰ ’ਤੇ ਗਈ ਸੀ। ਉਕਤ ਲੜਕੀ ਦਾ ਬੁਆਏਫ੍ਰੈਂਡ ਮੁਖਤਾਰ ਮਸੀਹ ਇਕ ਚਰਚ ‘ਚ ਪਾਦਰੀ ਦਾ ਕੰਮ ਕਰਦਾ ਹੈ ਅਤੇ ਲੜਕੀ ਕਾਫ਼ੀ ਸਮੇਂ ਤੋਂ ਚਰਚ ‘ਚ ਆ ਰਹੀ ਸੀ।