ਪੰਜਾਬ ਦੇ ਇਸ ਜ਼ਿਲ੍ਹੇਂ ’ਚ ਅੱਜ ਬਿਜਲੀ ਰਹੇਗੀ ਬੰਦ

ਮੇਹਟੀਆਣਾ : ਪਾਵਰਕਾਮ ਵਿਭਾਗ ਦੇ 66 ਕੇਵੀ ਸਬ-ਸਟੇਸ਼ਨ ਮਰਣਾਈਆਂ ਖੁਰਦ ਦੇ ਐਸ.ਡੀ.ਓ. ਨੇ ਦੱਸਿਆ ਕਿ ਸਬ-ਸਟੇਸ਼ਨ ਮਰਣਾਈਆਂ ਖੁਰਦ ਤੋਂ ਚੱਲ ਰਹੇ ਟੀ-1 ਅਤੇ ਟੀ-2 ਟ੍ਰਾਂਸਫਾਰਮਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ 27 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।ਇਸ ਸਬ-ਸਟੇਸ਼ਨ ਤੋਂ ਚੱਲਣ ਵਾਲੇ ਸਾਰੇ ਘਰੇਲੂ ਫੀਡਰ ਅਤੇ ਏ.ਪੀ. (ਖੇਤੀਬਾੜੀ) ਫੀਡਰ ਬੰਦ ਰਹਿਣਗੇ। ਇਸ ਕਾਰਨ ਪਿੰਡ ਮਾਨਾ, ਹੇਡੀਆਂ, ਰੌੜੀਆਂ, ਬਾਠੀਆਂ, ਮਹਿਮੋਵਾਲ, ਕਾਹਰੀ, ਸਾਹਰੀ, ਅਤਲਾਲਗੜ੍ਹ, ਕੈਂਪਰ, ਮਰੌਲੀ ਬ੍ਰਾਹਮਣਾ, ਬਸੀ ਦੌਲਤ ਖਾਂ, ਮਰਣੀਆਂ ਖੁਰਦ, ਮਰਣੀਆਂ ਕਲਾਂ, ਅੱਤੋਵਾਲ, ਢੱਕੋਵਾਲ, ਢੋਲਣਵਾਲ, ਢੀਂਗੜਾਵਾਲ, ਸਲ੍ਹਾਮੋਵਾਲ, ਤਲਮੋਵਾਲ, ਸੱਲ੍ਹੋਵਾਲ,ਭਟਰਾਣਾ, ਹਰਖੋਵਾਲ, ਪੰਡੋਰੀ ਬੀਬੀ, ਹੁੱਕੜਾਂ, ਅਹੀਰਾਣਾ ਕਲਾਂ, ਅਹੀਰਾਣਾ ਖੁਰਦ, ਮੋਨਾ ਕਲਾਂ, ਮੋਨਾ ਖੁਰਦ, ਹੇਡੀਆਂ, ਮੁਖਲਿਆਣਾ, ਰਾਜਪੁਰ ਭਾਈਆਂ, ਤਨੁਲੀ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।ਐਸ.ਡੀ.ਓ ਨੇ ਅੱਗੇ ਦੱਸਿਆ ਕਿ ਜੇਕਰ ਮੌਸਮ ਖਰਾਬ ਹੈ ਤਾਂ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਜਾਵੇਗੀ, ਕਿਉਂਕਿ ਖਰਾਬ ਮੌਸਮ ਦੇ ਦੌਰਾਨ ਦੌਰਾਨ ਮੁਰੰਮਤ ਦਾ ਕੰਮ ਕਰਨਾ ਸੰਭਵ ਨਹੀਂ ਹੈ।