ਜਲੰਧਰ ਸ਼ਹਿਰ ਦੇ ਕਈ ਇਲਾਕਿਆਂ ’ਚ ਤਕਨੀਕੀ ਖਰਾਬੀ ਦੇ ਕਾਰਨ ਬਿਜਲੀ ਸਪਲਾਈ ਰਹੇਗੀ ਬੰਦ
ਜਲੰਧਰ : ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਠੱਪ ਹੋ ਗਈ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ, 11 ਕੇਵੀ ਨਹਿਰੂ ਗਾਰਡਨ ਰੋਡ ਫੀਡਰ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨੁਕਸ ਠੀਕ ਹੁੰਦੇ ਹੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ।ਇਸ ਨੁਕਸ ਦੇ ਚੱਲਦੇ ਇਨ੍ਹਾਂਇਲਾਕਿਆ ਵਿੱਚ ਬੰਦ ਰਹੇਗੀ, ਇਨ੍ਹਾਂ ਵਿੱਚ ਸੈਂਟਰਲ ਟਾਊਨ, ਸ਼ਾਸਤਰੀ ਮਾਰਕੀਟ, ਪੁਰਾਣੀ ਜਵਾਹਰ ਨਗਰ, ਗੋਬਿੰਦਗੜ੍ਹ, ਲਾਡੋਵਾਲੀ ਰੋਡ, ਨਹਿਰੂ ਗਾਰਡਨ ਰੋਡ, ਮੰਡੀ ਫੈਂਟਨ ਗੰਜ, ਪ੍ਰੇਮ ਨਗਰ, ਸ਼ਰਮਾ ਮਾਰਕੀਟ ਅਤੇ ਕ੍ਰਿਸ਼ਨਾ ਨਗਰ ਸ਼ਾਮਲ ਹਨ। ਬਿਜਲੀ ਵਿਭਾਗ ਨੇ ਕਿਹਾ ਕਿ ਤਕਨੀਕੀ ਟੀਮਾਂ ਨੁਕਸ ਨੂੰ ਠੀਕ ਕਰਨ ਲਈ ਕੰਮ ਕਰ ਰਹੀਆਂ ਹਨ ਅਤੇ ਜਲਦੀ ਤੋਂ ਜਲਦੀ ਬਿਜਲੀ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਵਿਭਾਗ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਅਤੇ ਅਸੁਵਿਧਾ ਲਈ ਅਫ਼ਸੋਸ ਪ੍ਰਗਟ ਕੀਤਾ ਹੈ।
SikhDiary