ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਜਾ ਵੱਜਾ ਵਾਹਨਾਂ ‘ਚ, ਡਰਾਈਵਰ ਜ਼ਖਮੀ

ਫਗਵਾੜਾ : ਫਗਵਾੜਾ ਦੇ ਚਾਚੋਕੀ (Chachoki in Phagwara) ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਵਾਹਨਾਂ ਵਿੱਚ ਜਾ ਟਕਰਾਇਆ। ਇਸ ਹਾਦਸੇ ਦੌਰਾਨ ਜਾਨ ਤਾਂ ਬਚ ਗਈ ਪਰ ਟਰੱਕ ਦਾ ਡਰਾਈਵਰ ਜ਼ਖਮੀ ਹੋ ਗਿਆ।ਜ਼ਖਮੀ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੌਕੇ ’ਤੇ ਮੌਜੂਦ ਇੱਕ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਹ ਦੁਕਾਨ ’ਤੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਤੇਜ਼ ਰਫ਼ਤਾਰ ਟਰੱਕ ਹਾਈਵੇ ਤੋਂ ਸਰਵਿਸ ਲਾਈਨ ’ਤੇ ਬੇਕਾਬੂ ਹੋ ਕੇ ਦੁਕਾਨ ’ਤੇ ਖੜ੍ਹੇ ਵਾਹਨਾਂ ਵਿੱਚ ਜਾ ਵੱਜਾ, ਜਿਸ ਕਾਰਨ ਕਈ ਮਹਿੰਗੇ ਵਾਹਨਾਂ ਦਾ ਨੁਕਸਾਨ ਹੋ ਗਿਆ।ਹਾਦਸਾ ਵਾਪਰਨ ਸਮੇਂ ਡਰਾਈਵਰ ਨੂੰ ਹੋਸ਼ ਨਹੀਂ ਸੀ। ਉਸ ਦੇ ਸਹਾਇਕ ਨੇ ਉਸ ਨੂੰ ਚੁੱਕ ਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਡਰਾਈਵਰ ਨੀਂਦ ਵਿੱਚ ਸੀ ਜਾਂ ਉਹ ਨਸ਼ੇ ਵਿੱਚ ਸੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।