ਪੰਜਾਬ ’ਚ ਸੁੰਘਣੀ ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਈ ਫਲਾਈਟਾਂ ਹੋਈਆਂ ਰੱਦ

ਅੰਮ੍ਰਿਤਸਰ : ਪੰਜਾਬ ਇਸ ਸਮੇਂ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦੀ ਲਪੇਟ ਵਿੱਚ ਹੈ। ਇਸਦਾ ਪ੍ਰਭਾਵ ਨਾ ਸਿਰਫ਼ ਸੜਕੀ ਆਵਾਜਾਈ ‘ਤੇ, ਸਗੋਂ ਹਵਾਈ ਆਵਾਜਾਈ ‘ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨਾਲ- ਨਾਲ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਦ੍ਰਿਸ਼ਟੀ ਘੱਟ ਕੇ ਜ਼ੀਰੋ ਹੋ ਗਈ। ਮੌਸਮ ਵਿਭਾਗ ਨੇ ਸਵੇਰ ਅਤੇ ਰਾਤ ਦੋਵਾਂ ਲਈ ਧੁੰਦ ਅਤੇ ਸ਼ੀਤ ਲਹਿਰ ਨੂੰ ਲੈ ਕੇ “ਔਰੇਂਜ ਅਲਰਟ” ਜਾਰੀ ਕੀਤਾ ਹੈ।ਏਅਰਪੋਰਟ ‘ਤੇ ਉਡਾਣਾਂ ਪ੍ਰਭਾਵਿਤ:ਧੁੰਦ ਦੇ ਕਾਰਨ ਚੰਡੀਗੜ੍ਹ ਹਵਾਈ ਅੱਡੇ ‘ਤੇ ਕਈ ਉਡਾਣਾਂ ਨੂੰ ਪ੍ਰਭਾਵਿਤ ਹੋਇਆ ਹਨ। ਸਵੇਰੇ 7:15 ਵਜੇ ਜੈਪੁਰ, 7:30 ਵਜੇ ਬੰਗਲੌਰ ਅਤੇ 7:55 ਵਜੇ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕਈ ਫਲਾਈਟਾਂ ਦੇਰੀ ਨਾਲ ਚੱਲੀਆਂ। ਦਿੱਲੀ ਤੋਂ ਆਉਣ ਵਾਲੀ 5:45 ਵਜੇ ਦੀ ਫਲਾਈਟ 7:31 ਵਜੇ ਰਵਾਨਾ ਹੋਈ, ਜਦੋਂ ਕਿ ਲਖਨਊ ਤੋਂ ਆਉਣ ਵਾਲੀ 5:55 ਵਜੇ ਦੀ ਫਲਾਈਟ 7:13 ਵਜੇ ਰਵਾਨਾ ਹੋਈ। ਉੱਥੇ ਹੀ, ਅੰਮ੍ਰਿਤਸਰ ਹਵਾਈ ਅੱਡੇ ‘ਤੇ ਏਅਰ ਇੰਡੀਆ ਦੀ ਬਰਮਿੰਘਮ ਤੋਂ ਆਉਣ ਵਾਲੀ ਫਲਾਈਟ ਆਪਣੇ ਨਿਰਧਾਰਤ ਸਮੇਂ 11:55 ਵਜੇ ਦੀ ਬਜਾਏ 12:17 ਵਜੇ ਲੈਂਡ ਕਰੇਗੀ।ਆਉਣ ਵਾਲੇ ਦਿਨਾਂ ਵਿੱਚ ਮੌਸਮਮੌਸਮ ਵਿਭਾਗ ਦੇ ਅਨੁਸਾਰ, 30 ਅਤੇ 31 ਦਸੰਬਰ ਨੂੰ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਐਸਏਐਸ ਨਗਰ (ਮੋਹਾਲੀ) ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। 31 ਦਸੰਬਰ ਅਤੇ 1 ਜਨਵਰੀ ਨੂੰ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਵੀ ਉਮੀਦ ਹੈ।