ਪੰਜਾਬ ’ਚ ਸੰਘਣੀ ਧੁੰਦ ਦਾ ਕਹਿਰ, ਮੌਸਮ ਵਿਭਾਗ ਨੇ ਔਰੇਂਜ ਅਲਰਟ ਕੀਤਾ ਜਾਰੀ
ਚੰਡੀਗੜ੍ਹ : ਸਰਦੀਆਂ ਆਪਣੇ ਸਿਖਰ ‘ਤੇ ਹਨ, ਅਤੇ ਧੁੰਦ ਦਾ ਪੂਰਾ ਜੋਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚਲਦੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਵਿੱਚ ਤਾਪਮਾਨ 4 ਡਿਗਰੀ ਸੈਲਸੀਅਸ ਤੋਂ ਨੀਚੇ ਆ ਗਿਆ ਹੈ, ਅਤੇ ਧੁੰਦ ਕਾਰਨ ਦ੍ਰਿਸ਼ਟੀ 8 ਮੀਟਰ ਤੱਕ ਰਿਕਾਰਡ ਕੀਤੀ ਗਈ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਧੁੰਦ ਵਧਣ ਦਾ ਸੰਕੇਤ ਦੇ ਰਹੀ ਹੈ। ਮੌਸਮ ਵਿਭਾਗ ਨੇ ਦੋ ਦਿਨਾਂ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ਦੇ ਚੱਲਦੇ ਹਾਈਵੇਅ ‘ਤੇ ਸਾਵਧਾਨੀ ਵਰਤਣ ਦੀ ਲੋੜ ਹੈ।ਪੰਜਾਬ ਦੇ ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ 3.4 ਡਿਗਰੀ ਹੁਸ਼ਿਆਰਪੁਰ ਵਿੱਚ 3.9 ਡਿਗਰੀ, ਜਦੋਂ ਕਿ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਰਦਾਸਪੁਰ ਵਿੱਚ 4 ਡਿਗਰੀ ਸੈਲਸੀਅਸ, ਐਸ.ਬੀ.ਐਸ. ਨਗਰ ਵਿੱਚ 5.5 ਡਿਗਰੀ ਸੈਲਸੀਅਸ, ਜਲੰਧਰ ਵਿੱਚ 6 ਡਿਗਰੀ ਸੈਲਸੀਅਸ ਅਤੇ ਰੂਪਨਗਰ ਵਿੱਚ 7.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਔਸਤ ਤਾਪਮਾਨ 3.3 ਡਿਗਰੀ ਸੈਲਸੀਅਸ ਘਟ ਗਿਆ, ਜੋ ਕਿ ਠੰਢ ਵਿੱਚ ਵਾਧੇ ਦਾ ਸੰਕੇਤ ਹੈ।ਮੌਸਮ ਵਿਭਾਗ ਨੇ 29 ਦਸੰਬਰ ਨੂੰ ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਇਲ ਕ੍ਰਮ ਵਿੱਚ 30 ਦਸੰਬਰ ਤੱਕ ਔਰੇਂਜ ਅਲਰਟ, ਜਦੋਂ ਕਿ 31 ਦਸੰਬਰ ਅਤੇ 1 ਜਨਵਰੀ ਲਈ ਯੈਲੋ ਅਲਰਟ ਦੱਸਿਆ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਹਾਈਵੇ ‘ਤੇ ਧੁੰਦ ਕਾਰਨ ਯਾਤਾਇਤ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਸ਼ਹਿਰੀ ਖੇਤਰਾਂ ਵਿੱਚ ਠੰਢ ਕਾਰਨ ਰੁਟੀਨ ਦੀ ਦਿਨਚਰਿਆ ਪ੍ਰਭਾਵਿਤ ਹੋ ਰਹੀ ਹੈ। ਮੌਸਮ ਮਾਹਿਰਾਂ ਦੇ ਅਨੁਸਾਰ, ਦੁਪਹਿਰ ਨੂੰ ਧੁੱਪ ਨਿੱਕਲਣ ਦੇ ਕਾਰਨ ਕੁਝ ਰਾਹਤ ਮਿਲ ਰਹੀ ਹੈ, ਜਿਸ ਦਿਨ ਧੁੱਪ ਨਾ ਨਿੱਕਲੇ ਉਸ ਦਿਨ ਤੋਂ ਠੰਢ ਦਾ ਪ੍ਰਕੋਪ ਵੱਧ ਜਾਵੇਗਾ।
SikhDiary