ਸਿੱਧੂ ਦੀ ਤਾਜਪੋਸ਼ੀ ਲਈ ਕੈਪਟਨ ਨੂੰ ਭੇਜਿਆ ਜਾਵੇਗਾ ਸੱਦਾ

ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਵਰਕਿੰਗ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਕੁਲਜੀਤ ਨਾਗਰਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪਲੇਠੀ ਮੀਟਿੰਗ ਅੱਜ 22 ਜੁਲਾਈ ਨੁੰ ਦੁਪਹਿਰ ਬਾਅਦ 3.00 ਵਜੇ ਲਈ ਤੈਅ ਹੋਈ ਹੈ। ਕੁਲਜੀਤ ਨਾਗਰਾ ਨੇ ਦੱਸਿਆ ਕੀ ਉਨ੍ਹਾਂ ਨਾਲ ਦੋ ਹੋਰ ਵਰਕਿੰਗ ਪ੍ਰਧਾਨ ਵੀ ਮੀਟਿੰਗ ਵਿਚ ਸ਼ਾਮਲ ਹੋਣਗੇ।ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਕੁਝ ਵਿਧਾਇਕਾਂ ਸਮੇਤ ਅੱਜ ਪੱਤਰ ਲੈਕੇ ਮੁੱਖ ਮੰਤਰੀ ਕੋਲ ਜਾਣਗੇ। ਇਸ ਪੱਤਰ ਵਿੱਚ ਅੱਜ 50 ਵਿਧਾਇਕਾਂ ਦੇ ਦਸਤਖਤ ਕੀਤੇ ਗਏ ਹਨ। 4 ਮੰਤਰੀਆਂ ਸਮੇਤ ਲਗਭਗ 50 ਵਿਧਾਇਕ ਬੁੱਧਵਾਰ ਨੂੰ ਨਵਜੋਤ ਸਿੱਧੂ ਦੀ ਰਿਹਾਇਸ਼ ‘ਤੇ ਇਕੱਠੇ ਹੋਏ। ਨਾਸ਼ਤੇ ਨੂੰ ਲੈ ਕੇ ਸਿੱਧੂ ਦੀ ਹਾਜ਼ਰੀ ਵਿੱਚ ਵਿਧਾਇਕਾਂ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 23 ਜੁਲਾਈ ਨੂੰ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਹੋਣ ਵਾਲੇ ਤਾਜਪੋਸ਼ੀ ਸਮਾਗਮ ਲਈ ਮੁੱਖ ਮੰਤਰੀ ਨੂੰ ਸੱਦਾ ਦੇਣ ‘ਤੇ ਵਿਚਾਰ ਵਟਾਂਦਰੇ ਕੀਤੇ ਗਏ।