ਟਰੰਪ ਨੇ ਆਪਣੇ ਵਿਦਾਈ ਭਾਸ਼ਣ ‘ਚ ਬਿਡੇਨ ਦੀ ਸਫਲਤਾ ਲਈ ਕੀਤੀ ਅਰਦਾਸ

ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਦੀ ਦੇਸ਼ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਵਿਚ ਸਫਲਤਾ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਟਰੰਪ ਨੇ ਕਿਹਾ ਕਿ ਅਮਰੀਕੀ ਲੋਕਾਂ ਨੂੰ ਉਨ੍ਹਾਂ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਪ੍ਰਤੀ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਪੱਖਪਾਤੀ ਨਫ਼ਰਤ ਦੀ ਭਾਵਨਾ ਤੋਂ ਉੱਪਰ ਉੱਠਣਾ ਚਾਹੀਦਾ ਹੈ। ਟਰੰਪ ਦਾ ਵਿਦਾਈ ਭਾਸ਼ਣ ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਜਾਰੀ ਕੀਤਾ ਸੀ। ਬਿਡੇਨ ਨੇ ਅੱਜ ਰਾਸ਼ਟਰਪਤੀ ਵਜੋਂ ਸਹੁੰ ਚੁੱਕਣੀ ਹੈ। ਆਪਣੇ ਸੰਦੇਸ਼ ਵਿਚ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਦੇ ਅਹੁਦੇ ‘ਤੇ ਸੇਵਾ ਕਰਨਾ ਇਕ ਸਨਮਾਨ ਹੈ ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।ਟਰੰਪ ਨੇ ਕਿਹਾ ਅਸੀਂ ਉਨ੍ਹਾਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਅਤੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ। ਟਰੰਪ ਨੇ 20 ਮਿੰਟ ਤੋਂ ਵੀ ਘੱਟ ਦੇ ਵੀਡੀਓ ਵਿੱਚ ਆਪਣੇ ਸਮਰਥਕਾਂ ਦੇ 6 ਜਨਵਰੀ ਨੂੰ ਯੂਐਸ ਕੈਪੀਟਲ (ਸੰਸਦ ਭਵਨ) ਉੱਤੇ ਹੋਏ ਹਮਲੇ ਦੀ ਵੀ ਗੱਲ ਕੀਤੀ। ਉਸਨੇ ਕਿਹਾ, ‘ਸਾਡੇ ਰਾਜਧਾਨੀ ਉੱਤੇ ਹੋਏ ਹਮਲੇ ਤੋਂ ਸਾਰੇ ਅਮਰੀਕੀ ਦਹਿਸ਼ਤ ਵਿਚ ਹਨ।ਇਹ ਉਸ ਹਰ ਚੀਜ ਤੇ ਹਮਲਾ ਹੈ ਜਿਸ ਤੇ ਅਸੀਂ ਇੱਕ ਅਮਰੀਕੀ ਹੋਣ ਤੇ ਮਾਣ ਕਰਦੇ ਹਾਂ। ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਹੁਣ ਪਹਿਲਾਂ ਨਾਲੋਂ ਵੀ ਵੱਧ, ਸਾਨੂੰ ਆਪਣੀਆਂ ਸਾਂਝੀਆਂ ਕਦਰਾਂ ਕੀਮਤਾਂ ਦੇ ਦੁਆਲੇ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਪੱਖਪਾਤੀ ਨਫ਼ਰਤ ਦੀ ਭਾਵਨਾ ਤੋਂ ਉੱਪਰ ਉੱਠਣਾ ਚਾਹੀਦਾ ਹੈ। ਇਸ ਦੌਰਾਨ, ਉਸਨੇ 20 ਜਨਵਰੀ, 2017 ਤੋਂ 20 ਜਨਵਰੀ, 2021 ਤੱਕ ਅਮਰੀਕੀ ਸਰਕਾਰ ਦੀਆਂ ਮਹੱਤਵਪੂਰਣ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਸਦੇ ਪ੍ਰਸ਼ਾਸਨ ਨੇ ਕਿਸੇ ਦੀ ਸੋਚ ਨਾਲੋਂ ਵੱਧ ਪ੍ਰਾਪਤ ਕੀਤਾ ਹੈ।ਵਿਦਾਈ ਭਾਸ਼ਣ ਵਿੱਚ ਟਰੰਪ ਨੇ ਕਿਹਾ, ‘ਅਸੀਂ ਚੀਨ ਉੱਤੇ ਇੱਕ ਇਤਿਹਾਸਕ ਵਪਾਰ ਟੈਕਸ ਲਗਾ ਦਿੱਤਾ, ਇਸਦੇ ਨਾਲ ਕਈ ਨਵੇਂ ਸਮਝੌਤੇ ਕੀਤੇ।’ ਸਾਡੀ ਵਪਾਰੀ ਨੀਤੀ ਤੇਜ਼ੀ ਨਾਲ ਬਦਲ ਗਈ, ਜਿਸ ਕਾਰਨ ਅਮਰੀਕਾ ਨੂੰ ਅਰਬਾਂ ਰੁਪਏ ਮਿਲ ਗਏ। ਪਰ ਵਾਇਰਸ ਨੇ ਸਾਨੂੰ ਦੂਸਰੀ ਦਿਸ਼ਾ ਵਿਚ ਸੋਚਣ ਲਈ ਮਜਬੂਰ ਕਰ ਦਿੱਤਾ।