Whatsapp ‘ਤੇ ਵਪਾਰੀ ਨੂੰ ਧਮਕੀ ਭਰਿਆ ਫੋਨ ਆਉਣ ਤੋਂ ਬਾਅਦ ਫੈਲੀ ਸਨਸਨੀ

ਪੰਜਾਬ : ਕਪੂਰਥਲਾ ‘ਚ ਇਕ ਵਪਾਰੀ ਨੂੰ ਧਮਕੀ ਭਰਿਆ ਫੋਨ ਆਉਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਜਾਣਕਾਰੀ ਮਿਲੀ ਹੈ ਕਿ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਗੈਂਗ (Gangster Davinder Singh Bambiha Gang) ਦੇ ਨਾਮ ‘ਤੇ ਇਕ ਵਪਾਰੀ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਨਾ ਦੇਣ ‘ਤੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।ਮਾਮਲਾ ਕਪੂਰਥਲਾ ਦੀ ਗਰੋਵਰ ਕਾਲੋਨੀ ਦਾ ਹੈ, ਜਿੱਥੇ ਜਤਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ 20 ਅਪ੍ਰੈਲ ਨੂੰ ਉਸ ਨੂੰ ਵਟਸਐਪ ‘ਤੇ 8 ਵਾਰ ਧਮਕੀ ਭਰੇ ਕਾਲ ਅਤੇ ਵਾਇਸ ਮੈਸੇਜ ਆਏ ਸਨ। ਉਸ ਨੇ ਕਿਹਾ ਕਿ ਉਹ ਦਵਿੰਦਰ ਸਿੰਘ ਬੰਬੀਹਾ ਗੈਂਗ ਤੋਂ ਬੋਲ ਰਿਹਾ ਹੈ, ਕਿ 25 ਲੱਖ ਰੁਪਏ ਤਿਆਰ ਰੱਖੋ ਨਹੀਂ ਤਾਂ ਉਸ ਨੂੰ ਅਤੇ ਉਸ ਦੇ ਲੜਕੇ ਨੂੰ ਮਾਰ ਦਿੱਤਾ ਜਾਵੇਗਾ। ਪੀੜਤ ਨੇ ਉਕਤ ਮਾਮਲੇ ਸਬੰਧੀ ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਬੰਬੀਹਾ ਗੈਂਗ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।