ਪੰਜਾਬ ‘ਚ ਇਸ ਜ਼ਿਲ੍ਹੇ ਝੁੱਗੀਆਂ ਨੂੰ ਲੱਗੀ ਅੱਗ, 35-40 ਝੁੱਗੀਆਂ ਬੁਰੀ ਤਰ੍ਹਾਂ ਸੜ ਕੇ ਸੁਆਹ

ਪੱਟੀ : ਪੱਟੀ (Patti) ’ਚ ਬੀਤੀ ਰਾਤ ਕਰੀਬ 1 ਵਜੇ ਰੇਲਵੇ ਸਟੇਸ਼ਨ ਨੇੜੇ 35-40 ਝੁੱਗੀਆਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਝੁੱਗੀਆਂ ਵਿੱਚ 350 ਦੇ ਕਰੀਬ ਬੱਚੇ, ਨੌਜਵਾਨ, ਔਰਤਾਂ ਅਤੇ ਬਜ਼ੁਰਗ ਰਹਿ ਰਹੇ ਸਨ।ਜਾਣਕਾਰੀ ਦਿੰਦੇ ਹੋਏ ਨਿਵਾਸੀ ਰਾਮ ਬਿਲਾਸ ਨੇ ਦੱਸਿਆ ਕਿ ਬੀਤੀ ਰਾਤ 1 ਵਜੇ ਦੇ ਕਰੀਬ ਝੁੱਗੀਆਂ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸਾਡੇ ਘਰਾਂ ‘ਚ ਪਿਆ ਸਾਰਾ ਜ਼ਰੂਰੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਆਪਣੇ ਬੱਚਿਆਂ ਨੂੰ ਝੁੱਗੀਆਂ ‘ਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਰਿਕਸ਼ਾ, ਸਾਈਕਲ, ਬੈੱਡ, ਪੈਸੇ ਆਦਿ ਸਮੇਤ ਘਰ ਦਾ ਸਾਰਾ ਸਾਮਾਨ ਅੱਗ ਦੀ ਲਪੇਟ ਵਿੱਚ ਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਭਰਾ ਵਰਿੰਦਰਜੀਤ ਸਿੰਘ ਹੀਰਾ ਭੁੱਲਰ ਨੇ 400 ਲੋਕਾਂ ਨੂੰ ਰਾਸ਼ਨ ਅਤੇ ਖਾਣ-ਪੀਣ ਦਾ ਸਮਾਨ ਦੇ ਕੇ ਰਾਹਤ ਪ੍ਰਦਾਨ ਕੀਤੀ।