ਯੂ-ਟਿਊਬ ਨੇ ਡੋਨਾਲਡ ਟਰੰਪ ਦੇ ਚੈਨਲ ਨੂੰ ਇਕ ਹਫਤੇ ਲਈ ਕੀਤਾ ਮੁਅੱਤਲ

ਵਾਸਿੰਗਟਨ : ਅਮਰੀਕਾ ਵਿਚ ਹੋਏ ਹਮਲੇ ਦੌਰਾਨ ਡੋਨਾਲਡ ਟਰੰਪ ਵਿਵਾਦਾਂ ਵਿਚ ਫਸੇ ਹੋਏ ਹਨ। ਟਵਿੱਟਰ ਤੋਂ ਬਾਦ ਹੁਣ ਅੱਜ ਯੂ-ਟਿਊਬ ਤੇ ਡੋਨਾਲਡ ਟਰੰਪ ਦੇ ਚੈਨਲ ‘ਤੇ ਅਪਲੋਡ ਕੀਤੀਆਂ ਨਵੀਂ ਵੀਡੀਓਜ਼ ਨੂੰ ਹਟਾ ਦਿੱਤਾ ਗਿਆ ਹੈ,ਨਾਲ ਯੂ-ਟਿਊਬ ਦੇ ਨਿਯਮਾਂ ਦੀ ਉਲੰਘਣਾ ਨੂੰ ਲੈਕੇ ਵੀ ਕਾਰਵਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ,ਫੇਸਬੁੱਕ,ਸਨੈਪਚੈਟ ਅਤੇ ਟਵਿੱਟਰ ਤੇ ਟਰੰਪ ਦੇ ਵੀਡੀਓਜ਼,ਪੋਸਟਾਂ ਅਤੇ ਅਕਾਉਂਟਸ ਨੂੰ ਹਟਾ ਦਿੱਤਾ ਗਿਆ ਹੈ। ਯੂ-ਟਿਊਬ ਨੇ ਡੋਨਾਲਡ ਟਰੰਪ ਦੇ ਚੈਨਲ ਨੂੰ ਇਕ ਹਫਤੇ ਲਈ ਮੁਅੱਤਲ ਕਰ ਦਿੱਤਾ ਹੈ। ਇਕ ਬਿਆਨ ਵਿਚ ਯੂ-ਟਿਊਬ ਨੇ ਕਿਹਾ,”ਟਰੰਪ ਨੇ ਇਕ ਵੀਡਿਓ ਅਪਲੋਡ ਕੀਤਾ ਸੀ ਜੋ ਸਾਡਿਆਂ ਨੀਤਿਆਂ ਦੀ ਉਲੰਘਣਾ ਕਰਦਾ ਹੈ ਜਿਸ ਤੋਂ ਬਾਦ ਉਸ ਦੇ ਚੈਨਲ ‘ਤੇ ਆਟੋਮੈਟਿਕ ਸਟ੍ਰਾਈਕ ਆ ਗਈ ਹੈ।ਸਟ੍ਰਾਈਕ ਤੋਂ ਇਕਾਵਾ ਉਨਾਂ ਦੇ ਚੈਨਲ ਕੰਮੈਂਟ ਸੈਕਸ਼ਨ ਵੀ ਬੰਦ ਕਰ ਦਿੱਤਾ ਗਿਆ ਹੈ।