ਪੰਜਾਬ ਦੇ ਇਸ ਜ਼ਿਲ੍ਹੇਂ ’ਚ ਅੱਜ ਬਿਜਲੀ ਰਹੇਗੀ ਬੰਦ
ਤਲਵਾੜਾ : ਹੁਸ਼ਿਆਰਪੁਰ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਤਲਵਾੜਾ ਇਲਾਕੇ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਵਰਕਾਮ ਦੇ ਸਬ-ਡਿਵੀਜ਼ਨਲ ਅਫ਼ਸਰ ਇੰਜੀਨੀਅਰ ਚਤਰ ਸਿੰਘ ਅਤੇ ਜੇਈ ਹਰਚਰਨ ਸਿੰਘ ਨੇ ਦੱਸਿਆ ਕਿ ਅੱਜ ਯਾਨੀ 18 ਮਾਰਚ ਨੂੰ ਜ਼ਰੂਰੀ ਮੁਰੰਮਤ ਕਾਰਨ 11 ਕੇਵੀ ਫੀਡਰ ਤਲਵਾੜਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਤਹਿਤ ਦੋਹਰ, ਭੇਦਾ, ਰਾਮਨੰਗਲ, ਸ਼੍ਰੀ-ਪੰਡਿਆਣ, ਫਤਿਹਪੁਰ, ਆਦਰਸ਼ ਨਗਰ, ਸੁੰਦਰ ਵਿਹਾਰ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹਿਣਗੇ।
SikhDiary