ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਬੈਰਕਾਂ ਦੀ ਤਲਾਸ਼ੀ ਦੌਰਾਨ ਕੈਦੀਆਂ ਤੋਂ ਫ਼ੋਨ ਤੇ ਹੋਰ ਵਰਜਿਤ ਚੀਜ਼ਾਂ ਕੀਤੀਆਂ ਬਰਾਮਦ
ਫਿਰੋਜ਼ਪੁਰ: ਫਿਰੋਜ਼ਪੁਰ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਬੈਰਕਾਂ ਦੀ ਤਲਾਸ਼ੀ ਦੌਰਾਨ ਕੈਦੀਆਂ ਤੋਂ ਫ਼ੋਨ ਅਤੇ ਹੋਰ ਵਰਜਿਤ ਚੀਜ਼ਾਂ ਬਰਾਮਦ ਕੀਤੀਆਂ ਹਨ।ਸਿਟੀ ਪੁਲਿਸ ਸਟੇਸ਼ਨ ਨੂੰ ਭੇਜੀ ਗਈ ਸ਼ਿਕਾਇਤ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਗਾਰਡ ਵੱਲੋਂ ਬੈਰਕਾਂ ਦੀ ਤਲਾਸ਼ੀ ਦੌਰਾਨ, ਪਿੰਡ ਪੀਰ ਮੁਹੰਮਦ ਦੇ ਲਖਵਿੰਦਰ ਸਿੰਘ, ਜ਼ਿਲ੍ਹਾ ਤਰਨਤਾਰਨ ਦੇ ਅੰਮ੍ਰਿਤਪਾਲ ਸਿੰਘ ਪਾਲਾ, ਜ਼ਿਲ੍ਹਾ ਬਠਿੰਡਾ ਦੇ ਪਿੰਡ ਜੰਗੀਰਾਣਾ ਦੇ ਸ਼ਾਹਬਾਜ਼ ਸਿੰਘ ਸਾਵੀ, ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬੁੱਲੇਕੇ ਦੇ ਸ਼ਮਸ਼ੇਰ ਸਿੰਘ ਸ਼ੇਰਾ, ਜ਼ਿਲ੍ਹਾ ਬਠਿੰਡਾ ਦੇ ਪਿੰਡ ਪੱਟੀ ਜੱਸਾ ਦੇ ਗੁਰਵਿੰਦਰ ਸਿੰਘ ਬਿੱਲਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਮਾਲਵਾਲਾ ਦੇ ਕੈਦੀ ਕੁਲਦੀਪ ਸਿੰਘ ਬਾਬਾ ਤੋਂ ਕੁੱਲ ਪੰਜ ਫ਼ੋਨ, ਸਿਮ ਕਾਰਡ, ਅਡਾਪਟਰ, ਡਾਟਾ ਕੇਬਲ ਅਤੇ ਚਾਰਜਰ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਜੇਲ੍ਹ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
SikhDiary