ਪੰਜਾਬ ਪੁਲਿਸ ‘ਚ 5 ਆਈ.ਪੀ.ਐਸ. ਅਧਿਕਾਰੀਆਂ ਸਮੇਤ 7 ਅਧਿਕਾਰੀ ਇਕੱਠੇ ਹੋਏ ਸੇਵਾਮੁਕਤ
ਪੰਜਾਬ : ਪੰਜਾਬ ਪੁਲਿਸ ‘ਚ ਅੱਜ ਸੀਨੀਅਰ ਪੱਧਰ ‘ਤੇ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਪੰਜਾਬ ਪੁਲਿਸ ਦੇ 5 ਆਈ.ਪੀ.ਐਸ. ਅਧਿਕਾਰੀਆਂ ਸਮੇਤ 7 ਸੀਨੀਅਰ ਅਧਿਕਾਰੀਆਂ ਨੇ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਸੇਵਾਮੁਕਤੀ ਲੈ ਲਈ । ਇਨ੍ਹਾਂ ਵਿੱਚ 1993 ਤੋਂ 2008 ਬੈਚ ਦੇ ਅਧਿਕਾਰੀ ਸ਼ਾਮਲ ਹਨ।ਸੇਵਾਮੁਕਤ ਅਧਿਕਾਰੀਆਂ ਵਿੱਚ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਵਿਸ਼ੇਸ਼ ਡੀ.ਜੀ.ਪੀ. ਰੇਲਵੇ, ਡਾ: ਨਰੇਸ਼ ਕੁਮਾਰ ਨੂੰ ਵਿਸ਼ੇਸ਼ ਡੀ.ਜੀ.ਪੀ. ਮਨੁੱਖੀ ਅਧਿਕਾਰ, ਸੁਰਿੰਦਰਪਾਲ ਸਿੰਘ ਪਰਮਾਰ ਨੂੰ ਏ.ਡੀ.ਜੀ.ਪੀ. ਲਾਅ ਐਂਡ ਆਰਡਰ, ਸੁਖਵੰਤ ਸਿੰਘ ਗਿੱਲ ਨੂੰ ਡੀ.ਆਈ.ਜੀ. ਇੰਟੈਲੀਜੈਂਸ-1 ਅਤੇ ਸੁਰਿੰਦਰਜੀਤ ਸਿੰਘ ਮੰਡ ਨੂੰ ਡੀ.ਆਈ.ਜੀ. ਜੇਲ੍ਹ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਸੀਨੀਅਰ ਅਧਿਕਾਰੀਆਂ ਦੀ ਸੇਵਾਮੁਕਤੀ ਤੋਂ ਬਾਅਦ ਸਬੰਧਤ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਤਬਦੀਲੀ ਹੋਵੇਗੀ।ਇਨ੍ਹਾਂ ਤੋਂ ਇਲਾਵਾ ਵਰਿੰਦਰਪਾਲ ਸਿੰਘ ਬਾਜਵਾ ਅਤੇ ਪ੍ਰਮੋਦ ਸਿੰਗਲਾ ਪੀ.ਸੀ.ਐਸ. ਅਧਿਕਾਰੀ ਹੈ । ਦੋਵੇਂ 58 ਸਾਲ ਦੀ ਨਿਰਧਾਰਿਤ ਸੇਵਾਮੁਕਤੀ ਦੀ ਉਮਰ ਪੂਰੀ ਕਰਨ ਤੋਂ ਬਾਅਦ ਅੱਜ ਪ੍ਰਸ਼ਾਸਨਿਕ ਸੇਵਾ ਤੋਂ ਸੇਵਾਮੁਕਤ ਹੋ ਜਾਣਗੇ। ਪੰਜਾਬ ਪੁਲਿਸ ਅਤੇ ਪ੍ਰਸ਼ਾਸਨਿਕ ਸੇਵਾਵਾਂ ਦੇ 7 ਸੀਨੀਅਰ ਅਧਿਕਾਰੀਆਂ ਦੇ ਇੱਕੋ ਦਿਨ ਸੇਵਾਮੁਕਤ ਹੋਣ ਮਗਰੋਂ ਵਿਭਾਗਾਂ ਵਿੱਚ ਇਨ੍ਹਾਂ ਅਸਾਮੀਆਂ ’ਤੇ ਨਵੀਆਂ ਤਾਇਨਾਤੀਆਂ ਅਤੇ ਜ਼ਿੰਮੇਵਾਰੀਆਂ ਵਿੱਚ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
SikhDiary