ਦੁਸਹਿਰੇ ਵਾਲੇ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਕੀਤੀ ਗਈ ਦਰਜ

ਜਲੰਧਰ: ਦੁਸਹਿਰੇ ਵਾਲੇ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਅੱਜ 24 ਕੈਰੇਟ ਸੋਨੇ ਦੀ ਕੀਮਤ ਡਿੱਗ ਕੇ 1,49,000 ਰੁਪਏ ਰਹਿ ਗਈ, ਜਦੋਂ ਕਿ ਬੀਤੇ ਦਿਨ ਇਸ ਦੀ ਕੀਮਤ 1,50,300 ਰੁਪਏ ਸੀ।ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ ਵੀ ਘਟੀ ਹੈ। ਬੀਤੇ ਦਿਨ 1,39,780 ਰੁਪਏ ਦੇ ਮੁਕਾਬਲੇ ਅੱਜ , ਮੰਗਲਵਾਰ ਨੂੰ ਇਸ ਦੀ ਕੀਮਤ ਘਟ ਕੇ 1,38,570 ਰੁਪਏ ਹੋ ਗਈ। ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਚਾਂਦੀ ਜੋ ਬੀਤੇ ਦਿਨ 2,16,700 ਰੁਪਏ ‘ਤੇ ਸੀ, ਅੱਜ , ਮੰਗਲਵਾਰ ਨੂੰ 2,14,500 ਰੁਪਏ ‘ਤੇ ਆ ਗਈ। ਇਸ ਤਰ੍ਹਾਂ ਇਕ ਦਿਨ ‘ਚ 24 ਕੈਰੇਟ ਸੋਨਾ 1300 ਰੁਪਏ, 22 ਕੈਰੇਟ ਸੋਨਾ 1210 ਰੁਪਏ ਅਤੇ ਚਾਂਦੀ 2200 ਰੁਪਏ ਸਸਤਾ ਹੋ ਗਿਆ ਹੈ।