ਸੋਨੇ ਤੇ ਚਾਂਦੀ ਦੋਹਾਂ ਦੀਆਂ ਕੀਮਤਾਂ ‘ਚ ਗਿਰਾਵਟ ਕੀਤੀ ਗਈ ਦਰਜ
ਪੰਜਾਬ : ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਅੱਜ ਸੋਨੇ ਅਤੇ ਚਾਂਦੀ ਦੋਹਾਂ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। 24 ਕੈਰੇਟ ਸੋਨਾ 200 ਰੁਪਏ ਡਿੱਗ ਕੇ 1,50,300 ਰੁਪਏ ‘ਤੇ ਆ ਗਿਆ, ਜਦੋਂ ਕਿ ਬੀਤੇ ਦਿਨ ਇਸ ਦੀ ਕੀਮਤ 1,50,500 ਰੁਪਏ ਸੀ।ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ ‘ਚ 190 ਰੁਪਏ ਦੀ ਗਿਰਾਵਟ ਆਈ ਹੈ। ਅੱਜ ਇਸ ਦੀ ਕੀਮਤ 1,39,780 ਰੁਪਏ ਦਰਜ ਕੀਤੀ ਗਈ, ਜੋ ਬੀਤੇ ਦਿਨ 1,39,970 ਰੁਪਏ ਸੀ।ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ‘ਚ ਵੀ 1600 ਰੁਪਏ ਦੀ ਕਮੀ ਆਈ ਹੈ। ਬੀਤੇ ਦਿਨ ਚਾਂਦੀ 2,17,600 ਰੁਪਏ ਸੀ, ਜੋ ਅੱਜ ਡਿੱਗ ਕੇ 2,16,000 ਰੁਪਏ ‘ਤੇ ਆ ਗਈ।
SikhDiary