ਜਲੰਧਰ ਪੁਲਿਸ ਦੀ ਵੱਡੀ ਰੇਡ, 10.71 ਲੱਖ ਦੀ ਨਕਦੀ ਸਮੇਤ ਸ਼ਰਾਬ ਤੇ ਹੁੱਕਾ-ਚਿਲਮ ਬਰਾਮਦ
ਜਲੰਧਰ: ਕਮਿਸ਼ਨਰੇਟ ਪੁਲਿਸ ਨੇ ਤਰਸੇਮ ਸਿੰਘ ਉਰਫ਼ ਸੇਮਾ ਦੇ ਟਿਕਾਣੇ ‘ਤੇ ਰੇਡ ਕਰਕੇ ਭਾਰੀ ਮਾਤਰਾ ਵਿੱਚ ਹੁੱਕਾ-ਚਿਲਮ, ਸ਼ਰਾਬ, ਮੋਬਾਈਲ ਅਤੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਹਨ। ਦਰਅਸਲ, ਏਡੀਸੀਪੀ ਜ਼ੋਨ-2 ਮਾਧਵੀ ਸ਼ਰਮਾ ਦੀ ਟੀਮ ਨੇ ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਇੰਸਪੈਕਟਰ ਦੀ ਅਗਵਾਈ ਹੇਠ ਸ਼ਹਿਰ ਦੇ ਨਾਮੀ ਤਸਕਰ ਤਰਸੇਮ ਸਿੰਘ ਉਰਫ਼ ਸੇਮਾ ਨੂੰ ਗ੍ਰਿਫ਼ਤਾਰ ਕਰਕੇ 10.71 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।ਏਡੀਸੀਪੀ ਮਾਧਵੀ ਸ਼ਰਮਾ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ ਅਤੇ ਬਸਤੀ ਬਾਵਾ ਖੇਲ ਥਾਣੇ ਦੇ ਐਸਆਈ ਬਲਵਿੰਦਰ ਸਿੰਘ ਦੀ ਸਾਂਝੀ ਟੀਮ ਨੇ 30 ਅਗਸਤ ਨੂੰ ਬਾਬਾ ਕਾਹਨਦਾਸ ਨਗਰ (ਗਲੀ ਨੰਬਰ 1, ਮਕਾਨ ਨੰਬਰ 03) ਵਾਸੀ ਤਰਸੇਮ ਸਿੰਘ ਉਰਫ਼ ਸੇਮਾ (ਪਿਤਾ ਬੂਆ ਦਾਸ) ਨੂੰ ਕਾਬੂ ਕਰ ਲਿਆ।ਤਲਾਸ਼ੀ ਦੌਰਾਨ ਪੁਲਿਸ ਨੇ ਉਸ ਕੋਲੋਂ ਬਲੈਕ ਲੇਬਲ ਦੀਆਂ 8 ਬੋਤਲਾਂ, ਬੈਲੇਨਟਾਈਨ ਵਿਸਕੀ ਦੀਆਂ 10 ਬੋਤਲਾਂ, ਜੇਮਿਸਨ ਵਿਸਕੀ ਦੀਆਂ 4 ਬੋਤਲਾਂ, ਸਮੇਤ 3 ਹੁੱਕਾ-ਚਿਲਮ ਅਤੇ 3 ਹੁੱਕਾ ਪਾਈਪ ਬਰਾਮਦ ਕੀਤੇ।ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਇੱਕ ਬੈਗ ਵਿੱਚ ਰੱਖੀ 10,71,990 ਰੁਪਏ ਦੀ ਭਾਰਤੀ ਕਰੰਸੀ ਵੀ ਜ਼ਬਤ ਕੀਤੀ ਗਈ। ਪੁਲਿਸ ਨੇ ਬਰਾਮਦਗੀ ਵਿੱਚ 1 ਐਪਲ ਮੋਬਾਈਲ, 1 ਐਪਲ ਟੈਬਲੇਟ, 1 ਸੈਮਸੰਗ ਮੋਬਾਈਲ, 1 ਸੈਮਸੰਗ ਕੀਪੈਡ ਫੋਨ ਅਤੇ 1 ਵੀਵੋ ਮੋਬਾਈਲ ਦੇ ਨਾਲ-ਨਾਲ 2 ਸੋਨੇ ਦੇ ਬਰੇਸਲੈਟ ਅਤੇ 4 ਸੋਨੇ ਦੀਆਂ ਅੰਗੂਠੀਆਂ ਵੀ ਕਬਜ਼ੇ ਵਿੱਚ ਲਈਆਂ ਹਨ।ਥਾਣਾ ਬਸਤੀ ਬਾਵਾ ਖੇਲ ਵਿੱਚ ਮੁਲਜ਼ਮ ਖ਼ਿਲਾਫ਼ ਐਕਸਾਈਜ਼ ਐਕਟ, ਛੌਠਫਅ ਐਕਟ ਦੀ ਧਾਰਾ 4-ਅ ਅਤੇ 21-ਅ ਅਤੇ ਭਂਸ਼ ਦੀ ਧਾਰਾ 318(4) ਤਹਿਤ ਐੱਫਆਈਆਰ ਨੰਬਰ 252 ਦਰਜ ਕਰ ਲਈ ਗਈ ਹੈ।ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਤਰਸੇਮ ਸਿੰਘ ਉਰਫ਼ ਸੇਮਾ ਇੱਕ ਆਦਤਨ ਅਪਰਾਧੀ ਹੈ। ਉਸ ‘ਤੇ ਇਸ ਤੋਂ ਪਹਿਲਾਂ ਵੀ ਥਾਣਾ ਬਸਤੀ ਬਾਵਾ ਖੇਲ ਵਿੱਚ ਮਾਰਕੁੱਟ, ਚੋਰੀ ਅਤੇ ਐਕਸਾਈਜ਼ ਐਕਟ ਤਹਿਤ ਘੱਟੋ-ਘੱਟ 6 ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ।ਪੁਲਿਸ ਹੁਣ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਇਹ ਵਿਦੇਸ਼ੀ ਸ਼ਰਾਬ ਕਿੱਥੋਂ ਲਿਆਉਂਦਾ ਸੀ ਅਤੇ ਇੰਨੀ ਵੱਡੀ ਨਕਦੀ ਰਕਮ ਦਾ ਸਰੋਤ ਕੀ ਹੈ।
SikhDiary