ਸੋਨਾ ਤੇ ਚਾਂਦੀ ਕੀਮਤਾਂ ‘ਚ ਆਈ ਭਾਰੀ ਗਿਰਾਵਟ

ਪੰਜਾਬ: ਸੋਨਾ-ਚਾਂਦੀ ਖਰੀਦਣ ਦਾ ਮਨ ਬਣਾ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਅੱਜ , ਬੁੱਧਵਾਰ ਨੂੰ ਸਰਾਫਾ ਬਾਜ਼ਾਰ ‘ਚ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਜਲੰਧਰ ਸਰਾਫਾ ਐਸੋਸੀਏਸ਼ਨ ਵੱਲੋਂ ਜਾਰੀ ਤਾਜ਼ਾ ਕੀਮਤ ਮੁਤਾਬਕ ਅੱਜ , ਬੁੱਧਵਾਰ ਨੂੰ 24 ਕੈਰੇਟ ਸੋਨਾ 1,52,000 ਰੁਪਏ ‘ਤੇ ਆ ਗਿਆ, ਜਦੋਂ ਕਿ ਬੀਤੇ ਦਿਨ ਇਸ ਦੀ ਕੀਮਤ 1,56,000 ਰੁਪਏ ਸੀ। ਯਾਨੀ ਇੱਕ ਦਿਨ ਵਿੱਚ ਸੋਨੇ ਦੀ ਕੀਮਤ ਵਿੱਚ 4,000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।ਇਸ ਦੇ ਨਾਲ ਹੀ 22 ਕੈਰੇਟ ਸੋਨਾ ਵੀ ਸਸਤਾ ਹੋ ਗਿਆ ਹੈ। ਇਸ ਦੀ ਕੀਮਤ ਅੱਜ 1,41,360 ਰੁਪਏ ਰਹੀ, ਜਦੋਂ ਕਿ ਬੀਤੇ ਦਿਨ ਇਹ 1,45,080 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ ਚਾਂਦੀ ਦੀ ਕੀਮਤ ‘ਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਅੱਜ , ਬੁੱਧਵਾਰ ਨੂੰ ਚਾਂਦੀ ਦੀ ਕੀਮਤ 2,41,200 ਰੁਪਏ ‘ਤੇ ਆ ਗਈ, ਜਦੋਂ ਕਿ ਬੀਤੇ ਦਿਨ ਇਹ 2,51,600 ਰੁਪਏ ‘ਤੇ ਸੀ। ਯਾਨੀ ਚਾਂਦੀ ਦੀ ਕੀਮਤ ‘ਚ 10,400 ਰੁਪਏ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ।ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਅਤੇ ਨਿਵੇਸ਼ਕਾਂ ਦੀਆਂ ਗਤੀਵਿਧੀਆਂ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦਾ ਹੈ।