ਛੇ ਮਹੀਨਿਆ ਵਿੱਚ ਪਹਿਲੀ ਮੀਟਿੰਗ ਵਿੱਚ ਹੀ ਸਿਰਸੇ ਨੂੰ ਦਿੱਲੀ ਕਮੇਟੀ ਮੈਂਬਰਾਂ ਨੇ ਨਕਾਰਿਆ-ਸਰਨਾ

ਸਿਰਸਾ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਵੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ 15 ਮਾਰਚ 2019 ਨੂੰ ਮਨਜਿੰਦਰ ਸਿੰਘ ਸਿਰਸੇ ਦੀ ਹੋਈ ਪ੍ਰਧਾਨਗੀ ਦੀ ਤਾਜਪੋਸ਼ੀ ਤੋ ਛੇ ਮਹੀਨਿਆ ਬਾਅਦ ਪਹਿਲੀ ਵਾਰੀ ਕੀਤੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਮੈਂਬਰਾਂ ਨੇ ਉਸ ਵੇਲੇ ਭਾਰੀ ਝਟਕਾ ਦਿੱਤਾ ਜਦੋਂ ਮੈਂਬਰਾਂ ਨੇ ਕੋਈ ਵੀ ਬਿੱਲ ਪਾਸ ਨਹੀ ਹੋਣ ਦਿੱਤਾ ਤੇ ਸਿਰਸੇ ਨੂੰ ਚਾਹੀਦਾ ਹੈ ਉਹ ਨੈਤਿਕਤਾ ਦੇ ਅਧਾਰ 'ਤੇ ਅਸਤੀਫਾ ਦੇਵੇ। ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ 15 ਮਾਰਚ 2019 ਨੂੰ ਪ੍ਰਧਾਨਗੀ ਦਾ ਪਦ ਸੰਭਾਲਿਆ ਸੀ ਤੇ ਉਸ ਤੋ ਬਾਅਦ ਸਿਰਸਾ ਨੇ ਪ੍ਰਵਾਨਗੀ ਦੀ ਆਸ ਤੇ ਲੱਖਾਂ ਰੁਪਏ ਇਧਰੋਂ ਉਧਰ ਕੀਤੇ ਜਿਸ ਬਾਰੇ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਗੁਰੂ ਕੀ ਗੋਲਕ ਦੀ ਦੁਰਵਰਤੋ ਕੀਤੀ ਗਈ ਹੈ। ਕਾਰਜਕਰਨੀ ਕਮੇਟੀ ਦੀ ਮੀਟਿੰਗ ਅਕਸਰ ਹਰ ਮਹੀਨੇ ਹੋਣੀ ਚਾਹੀਦੀ ਹੈ ਤਾਂ ਕਿ ਖਰਚਿਆ ਨੂੰ ਪ੍ਰਵਾਨਗੀ ਦਿੱਤੀ ਜਾ ਸਕੇ। ਸਿਰਸੇ ਨੇ ਆਹੁਦਾ ਸੰਭਾਲਣ ਤੋ ਬਾਅਦ ਕੋਈ ਵੀ ਮੀਟਿੰਗ ਨਹੀ ਕੀਤੀ ਤੇ ਬੀਤੇ ਕਲ• ਜਦੋ ਮੀਟਿੰਗ ਕੀਤੀ ਗਈ ਤਾਂ ਸਿਰਸੇ ਨੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਖਰਚੇ ਸਰਬਸੰਮਤੀ ਨਾਲ ਪਾਸ ਕਰਨ ਲਈ ਮਤਾ ਪੇਸ਼ ਕੀਤਾ। ਕਾਰਜਕਾਰਨੀ ਕਮੇਟੀ ਦੇ ਮੈਂਬਰ ਮਲਕਿੰਦਰ ਸਿੰਘ ਨੇ ਇਸ ਦਾ ਵਿਰੋਧ ਕਰਦਿਆ ਕਿਹਾ ਕਿ ਜਿਹੜੇ ਬਿੱਲ ਪਾਸ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਮੀਟਿੰਗ ਵਿੱਚ ਲਿਆਦੇ ਜਾਣ ਤਾਂ ਸਿਰਸਾ ਨੇ ਕਿਹਾ ਕਿ ਬਿੱਲ ਪੇਸ਼ ਕਰਨ ਦੀ ਕੋਈ ਲੋੜ ਨਹੀ ਹੈ, ਬੱਸ ਪਾਸ ਕਰ ਦਿੱਤੇ ਜਾਣ। ਮਲਕਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਤੇ ਅਦਾਲਤਾਂ ਦੀ ਨਜ਼ਰੇ ਏ ਇਆਨਿਤ ਅੱਜ ਕਲ ਦਿੱਲੀ ਕਮੇਟੀ ਤੇ ਬਹੁਤ ਹੈ ਤੇ ਉਹ ਜੇਬ ਕਤਰਿਆਂ ਵਾਂਗ ਅਦਾਲਤ ਦੇ ਬਾਹਰ ਖਲੋ ਕੇ ਤਰੀਕਾ ਨਹੀ ਭੁਗਤ ਸਕਦੇ। ਮਲਕਿੰਦਰ ਸਿੰਘ ਵੱਲੋ ਵਿਰੋਧ ਕਰਨ ਤੇ ਬਾਕੀ ਮੈਂਬਰ ਵੀ ਵਿਰੋਧ ਵਿੱਚ ਆ ਗਏ ਤੇ ਉਹਨਾਂ ਨੇ ਵੀ ਖਰਚੇ ਪਾਸ ਕਰਨ ਤੋ ਇਨਕਾਰ ਕਰ ਦਿੱਤਾ ਤਾਂ ਸਿਰਸੇ ਨੂੰ ਮੈਂਬਰਾਂ ਕੋਲੋ ਪਹਿਲੀ ਹੀ ਮੀਟਿੰਗ ਵਿੱਚ ਮੂੰਹ ਦੀ ਖਾਣੀ ਪਈ। ਸ੍ਰ ਸਰਨਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਦੇ ਸਾਰੇ ਮੈਂਬਰਾਂ ਦਾ ਵਿਸ਼ਵਾਸ਼ ਗੁਆ ਚੁੱਕਾ ਹੈ ਤੇ ਉਸ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਹੀਲ ਹੁੱਜਤ ਦੇ ਆਪਣੇ ਆਹੁਦੇ ਤੋ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਵੇ।ਸ੍ਰ ਸਰਨਾ ਨੇ ਕਿਹਾ ਕਿ ਸਿਰਸੇ ਨੂੰ ਗੁਰੂ ਕੀ ਗੋਲਕ ਨੂੰ ਪੰਜਾਬ ਸਰਕਾਰ ਦਾ ਖਜ਼ਾਨਾ ਨਹੀ ਸਮਝਣਾ ਚਾਹੀਦਾ ਤੇ ਇਸ ਦੀ ਦੁਰਵਰਤੋ ਨੂੰ ਦਿੱਲੀ ਦੀ ਸਿੱਖ ਕਦਾਚਿਤ ਬਰਦਾਸ਼ਤ ਨਹੀ ਕਰ ਸਕਦੀ।