ਪੰਜਾਬ ਚ ਰਹਿ ਰਹੇ 2 ਅਫਗਾਨੀ ਪਰਿਵਾਰਾਂ ਲਈ ਅੱਗੇ ਆਏ ਪ੍ਰੋਫੈਸਰ ਪੰਨੂ

ਅਫਗਾਨਿਸਤਾਨ ਵਿੱਚੋਂ ਉੱਜੜਕੇ ਲੁਧਿਆਣੇ ਰਹਿ ਰਹੇ ਦੋ ਪਰਿਵਾਰਾਂ ਦੀ ਮੱਦਦ ਲਈ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਪ੍ਰੋ. ਹਰਭਜਨ ਸਿੰਘ ਦੇਹਰਾਦੂਨ ਦੇ ਉੱਦਮ ਨਾਲ 3 ਲੱਖ 32 ਹਜ਼ਾਰ 859 ਰੁਪਏ ਇਕੱਠ ਹੋਏ ਸਨ। ਇਸ ਇਕੱਠੀ ਹੋਈ ਰਾਸ਼ੀ ਦੇ ਚੈੱਕ ਅੱਜ ਦੋਵੇਂ ਪ੍ਰੋਫੈਸਰਾਂ ਵੱਲੋਂ ਲੁਧਿਆਣੇ ਜਾ ਕੇ ਅਫਗਾਨ ਸਿੱਖ ਪਰਿਵਾਰਾਂ ਨੂੰ ਦਿੱਤੇ ਗਏ।