ਫਗਵਾੜਾ ਸ਼ਹਿਰ ਦੀ ਨਹਿਰ ‘ਤੇ ਰੇਤ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਕਾਰਨ 1 ਵਿਅਕਤੀ ਦੀ ਹੋਈ ਮੌਤ
ਫਗਵਾੜਾ : ਸ਼ਹਿਰ ਦੇ ਨਾਲ ਲੱਗਦੇ ਪਿੰਡ ਪਾਸਟਾ ਦੀ ਨਹਿਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਟਰੈਕਟਰ ਚਾਲਕ ਰੇਤ ਦੀ ਭਰੀ ਟਰਾਲੀ ਨੂੰ ਲੈ ਕੇ ਜਾ ਰਿਹਾ ਸੀ ਕਿ ਉਸ ਦੀ ਟਰੈਕਟਰ-ਟਰਾਲੀ ਨਹਿਰ ‘ਚ ਪਲਟ ਗਈ, ਜਿਸ ਕਾਰਨ ਉਸ ਦੇ ਹੇਠਾਂ ਦੱਬਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਹਾਦਸੇ ਤੋਂ ਬਾਅਦ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਕੌਸ਼ਲ ਚੰਦਰ, ਚੌਕੀ ਇੰਚਾਰਜ ਆਜਨੋਹਾ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਧਾਇਕ ਡਾ. ਇਸ਼ਾਂਕ ਦਾ ਫੋਨ ਆਇਆ ਸੀ ਕਿ ਪਾਸਟਾ ਨਹਿਰ ‘ਤੇ ਰੇਤ ਨਾਲ ਭਰੀ ਟਰੈਕਟਰ-ਟਰਾਲੀ ਪਲਟ ਗਿਆ ਹੈ। ਚੌਕੀ ਇੰਚਾਰਜ ਏ.ਐੱਸ.ਆਈ. ਕੌਸ਼ਲ ਚੰਦਰ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਬਿਨਾਂ ਦੇਰੀ ਕੀਤੇ ਜ਼ਖ਼ਮੀਆਂ ਨੂੰ ਆਪਣੀ ਹੀ ਗੱਡੀ ਵਿੱਚ ਲੈ ਕੇ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚੇ ਜਿੱਥੇ ਜ਼ਖਮੀਆਂ ਦੀ ਪਛਾਣ ਰਾਮਚੰਦਰ ਅਤੇ ਜਸਵੰਤ ਵਜੋਂ ਹੋਈ ਹੈ। ਜਸਵੰਤ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਰਾਮਚੰਦਰ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ।ਰਾਜਾ ਨੇ ਦੱਸਿਆ ਕਿ ਉਹ ਟਰੈਕਟਰ-ਟਰਾਲੀ ਵਿੱਚ ਰੇਤ ਲੈ ਕੇ ਆ ਰਿਹਾ ਸੀ, ਕਿ ਆ ਰਹੀ ਬੱਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਡਰਾਈਵਰ ਨੇ ਟਰੈਕਟਰ ਦੀ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਟਰੈਕਟਰ ਬੇਕਾਬੂ ਹੋ ਕੇ ਅਚਾਨਕ ਨਜ਼ਦੀਕੀ ਨਹਿਰ ‘ਚ ਪਲਟ ਗਿਆ, ਜਿਸ ਦੌਰਾਨ ਰਾਮਚੰਦਰ ਅਤੇ ਜਸਵੰਤ ਹੇਠਾਂ ਡਿੱਗ ਗਏ, ਜਿਸ ਕਾਰਨ ਜਸਵੰਤ ਦੀ ਮੌਤ ਹੋ ਗਈ।
SikhDiary