Tarn Taran By-Election : ਗਿਆਰਵੇਂ ਰਾਊਂਡ ‘ਚ ਆਮ ਆਦਮੀ ਪਾਰਟੀ 9142 ਵੋਟਾਂ ਨਾਲ ਅੱਗੇ

ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੀ ਅੱਜ (ਸ਼ੁੱਕਰਵਾਰ) ਹੋ ਰਹੀ ਵੋਟਾਂ ਦੀ ਗਿਣਤੀ ‘ਚ, ਗਿਆਰਵੇਂ ਰਾਊਂਡ ਦੀ ਗਿਣਤੀ ਪੂਰੀ ਹੋ ਗਈ ਹੈ। ਤਾਜ਼ਾ ਅਪਡੇਟ ਅਨੁਸਾਰ, ਆਮ ਆਦਮੀ ਪਾਰਟੀ ਨੇ ਹੁਣ ‘ਫ਼ੈਸਲਾਕੁੰਨ’ ਬੜ੍ਹਤ ਬਣਾ ਲਈ ਹੈ। ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਹੁਣ ਅਕਾਲੀ ਦਲ (SAD) ਤੋਂ 9142 ਵੋਟਾਂ ਨਾਲ ਅੱਗੇ ਨਿਕਲ ਗਏ ਹਨ।ਗਿਆਰਵੇਂ ਰਾਊਂਡ ਤੋਂ ਬਾਅਦ ਕਿਸਨੂੰ ਕਿੰਨੀਆਂ ਵੋਟਾਂ? ਗਿਆਰਵੇਂ ਰਾਊਂਡ ਦੀ ਗਿਣਤੀ ਪੂਰੀ ਹੋਣ ਤੱਕ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:1. ਆਮ ਆਦਮੀ ਪਾਰਟੀ: 29965 ਵੋਟਾਂ2. ਅਕਾਲੀ ਦਲ: 20823 ਵੋਟਾਂ3. ਵਾਰਿਸ ਪੰਜਾਬ ਦੇ: 13142 ਵੋਟਾਂ4. ਕਾਂਗਰਸ: 10475 ਵੋਟਾਂ5. ਭਾਜਪਾ: 4216 ਵੋਟਾਂ