ਸਰਹੱਦੀ ਪਿੰਡ ਪੰਡੋਰੀ ‘ਚ 8 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ : ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਪੰਡੋਰੀ ਵਿੱਚ 8 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।ਜਾਣਕਾਰੀ ਅਨੁਸਾਰ, ਇੱਕ ਵੱਡੇ ਡਰੋਨ ਦੀ ਵਰਤੋਂ ਕਰਕੇ 2 ਕਿਲੋਗ੍ਰਾਮ ਹੈਰੋਇਨ ਦਾ ਪੈਕੇਟ ਸੁੱਟਿਆ ਗਿਆ ਸੀ, ਜਿਸਨੂੰ ਬੀ.ਐਸ.ਐਫ. ਨੇ ਖੋਜਿਆ ਅਤੇ ਇੱਕ ਸਰਚ ਆਪ੍ਰੇਸ਼ਨ ਦੌਰਾਨ ਹੈਰੋਇਨ ਜ਼ਬਤ ਕਰ ਲਈ ਗਈ। ਪੰਡੋਰੀ ਪਿੰਡ ਦੀ ਗੱਲ ਕਰੀਏ ਤਾਂ, ਇਹ ਪਹਿਲੀ ਵਾਰ ਹੈ ਜਦੋਂ ਕੋਈ ਡਰੋਨ ਇਸ ਪਿੰਡ ਵਿੱਚ ਦਾਖਲ ਹੋਇਆ ਹੈ। ਇਸ ਪਿੰਡ ਵਿੱਚ ਪਹਿਲਾਂ ਕਦੇ ਵੀ ਹੈਰੋਇਨ ਦੀ ਖੇਪ ਜ਼ਬਤ ਨਹੀਂ ਕੀਤੀ ਗਈ।