Tarn Taran By-Election : ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਕੀਤੀ ਦਰਜ

ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ। 16 ਰਾਊਂਡ ਦੀ ਵੋਟਾਂ ਦੀ ਗਿਣਤੀ ਵਿੱਚ, ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ । ਆਪ ਨੇ ਆਪਣੇ ਨੇੜਲੇ ਵਿਰੋਧੀ, ਸ਼੍ਰੋਮਣੀ ਅਕਾਲੀ ਦਲ ਨੂੰ 12,091 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ।ਅੰਤਿਮ ਗਿਣਤੀ: ਕਿਸਨੂੰ ਕਿੰਨੀਆਂ ਮਿਲੀਆਂ ਵੋਟਾਂ ? ਸਾਰੇ 16 ਰਾਊਂਡਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:1. ਆਮ ਆਦਮੀ ਪਾਰਟੀ: 42649 ਵੋਟਾਂ2. ਅਕਾਲੀ ਦਲ: 30558 ਵੋਟਾਂ3. ਵਾਰਿਸ ਪੰਜਾਬ ਦੇ: 19620 ਵੋਟਾਂ4. ਕਾਂਗਰਸ: 15078 ਵੋਟਾਂ5. ਭਾਜਪਾ: 6239 ਵੋਟਾਂ