ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ’ਚ ਖੜ੍ਹੇ ਇੱਕ ਸੀ.ਐਨ.ਜੀ. ਟਰੱਕ ਨੂੰ ਅਚਾਨਕ ਲੱਗੀ ਅੱਗ
ਲੁਧਿਆਣਾ : ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿੱਚ ਅੱਜ ਸਵੇਰ ਉਸ ਵਕਤ ਹਫੜਾ-ਤਫੜੀ ਮਚ ਗਈ, ਜਦੋਂ ਘਾਟੀ ਇਲਾਕੇ ਵਿੱਚ ਖੜ੍ਹੇ ਇੱਕ ਸੀ.ਐਨ.ਜੀ. ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਕੁਝ ਹੀ ਦੇਰ ਵਿੱਚ, ਟਰੱਕ ਵਿੱਚ ਰੱਖੇ ਗੈਸ ਸਿਲੰਡਰ ਬੰਬ ਵਾਂਗ ਜ਼ੋਰਦਾਰ ਧਮਾਕੇ ਦੇ ਨਾਲ ਫੱਟਣ ਲੱਗੇ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸਦੀ ਆਵਾਜ਼ ਦੂਰ ਤੱਕ ਸੁਣੀ ਗਈ ਅਤੇ ਸਾਰਾ ਇਲਾਕਾ ਹਿੱਲ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਦਹਿਸ਼ਤ ਵਿੱਚ ਆਪਣੇ ਘਰਾਂ ਤੋਂ ਬਾਹਰ ਆ ਗਏ। ਸ਼ੁਕਰ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰੱਕ ਪੂਰੀ ਤਰ੍ਹਾਂ ਸੜਕੇ ਰਾਖ ਹੋ ਗਿਆ।ਸੈਰ ’ਤੇ ਨਿਕਲੇ ਲੋਕਾਂ ਨੇ ਦੇਖਿਆ ਲਪਟਾਂਘਟਨਾ ਸਥਾਨ ‘ਤੇ ਮੌਜੂਦ ਸਥਾਨਕ ਨਿਵਾਸੀ ਪ੍ਰਕਾਸ਼ ਨੇ ਕਿਹਾ ਕਿ ਸਵੇਰੇ ਦੇ ਸਮੇਂ ਜਦੋਂ ਉਨ੍ਹਾਂ ਦਾ ਪਰਿਵਾਰ ਸੈਰ ਦੇ ਲਈ ਨਿਕਲਾ ਸੀ, ਉਦੋ ਉਨ੍ਹਾਂ ਨੇ ਸੜਕ ਕਿਨਾਰੇ ਖੜ੍ਹੇ ਟਰੱਕ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ। ਟਰੱਕ ਵਿੱਚ ਗੱਦੇ ਬਣਾਉਣ ਵਾਲੇ ਫੋਮ ਨਾਲ ਲੱਦਿਆ ਹੋਇਆ ਸੀ, ਜਿਸਨੇ ਅੱਗ ਨੂੰ ਤੇਜ਼ੀ ਨਾਲ ਭੜਕਾਇਆ। ਖੁਸ਼ਕਿਸਮਤੀ ਨਾਲ, ਡਰਾਈਵਰ ਨੇ ਸਮਝਦਾਰੀ ਦਿਖਾਈ ਅਤੇ ਆਪਣੀ ਜਾਨ ਬਚਾਉਣ ਲਈ ਸਮੇਂ ਸਿਰ ਟਰੱਕ ਵਿੱਚੋਂ ਛਾਲ ਮਾਰ ਦਿੱਤੀ। ਜੇਕਰ ਥੋੜ੍ਹੀ ਵੀ ਦੇਰ ਹੁੰਦੀ ਤਾਂ ਫੋਮ ਅਤੇ ਸਿਲੰਡਰ ਦੇ ਕਾਰਨ ਕੁਝ ਵੀ ਅਣਸੁਖਾਵਾਂ ਹੋ ਸਕਦਾ ਸੀ। ਅੱਗ ਲੱਗਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੋ ਪਾਇਆ ਹੈ।ਫਾਇਰ ਵਿਭਾਗ ਦੀਆਂ ਦੋ ਗੱਡੀਆਂ ਨੇ ਪਾਇਆ ਕਾਬੂਅੱਗ ਲੱਗਣ ਦੀ ਸੂਚਨਾ ਮਿਲਣ ਹੀ ਫਾਇਰ ਵਿਭਾਗ ਹਰਕਤ ਵਿੱਚ ਆ ਗਿਆ। ਸੁੰਦਰ ਨਗਰ ਫਾਇਰ ਸਟੇਸ਼ਨ ਦੇ ਕਰਮਚਾਰੀ ਰਵਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 6:14 ਵਜੇ ਦੇ ਕਰੀਬ ਕੰਟਰੋਲ ਰੂਮ ‘ਤੇ ਇੱਕ ਫੋਨ ਆਈ ਸੀ ਕਿ ਫੋਮ ਲੈ ਕੇ ਜਾ ਰਹੇ ਇੱਕ ਟਰੱਕ ਵਿੱਚ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਤੁਰੰਤ ਇੱਕ ਫਾਇਰ ਟੈਂਡਰ ਨੂੰ ਮੌਕੇ ’ਤੇ ਰਵਾਨਾ ਕੀਤਾ ਗਿਆ। ਅੱਗ ਦੀ ਗੰਭੀਰਤਾ ਅਤੇ ਫੋਮ ਦੇ ਜਲਣਸ਼ੀਲ ਸੁਭਾਅ ਨੂੰ ਦੇਖਦੇ ਹੋਏ, ਦੂਜੀ ਫਾਇਰ ਯੂਨਿਟ ਨੂੰ ਬੁਲਾਉਣੀ ਪਈ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਫਾਇਰਫਾਈਟਰਾਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਇਸਨੂੰ ਨੇੜਲੇ ਘਰਾਂ ਵਿੱਚ ਫੈਲਣ ਤੋਂ ਰੋਕਿਆ।
SikhDiary