ਜਲੰਧਰ ਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਬਿਜਲੀ ਰਹੇਗੀ ਬੰਦ

ਜਲੰਧਰ  : ਅੱਜ, 25 ਜਨਵਰੀ ਨੂੰ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕ੍ਰਮ ਵਿੱਚ, 66 ਕੇਵੀ ਲੈਦਰ ਕੰਪਲੈਕਸ ਸਬ-ਸਟੇਸ਼ਨ ਤੋਂ ਚੱਲਣ ਵਾਲੇ ਲੈਦਰ ਕੰਪਲੈਕਸ, ਵਰਿਆਨਾ ਇੰਡਸਟਰੀ ਕੰਪਲੈਕਸ, ਕਪੂਰਥਲਾ ਰੋਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। 66 ਕੇ.ਵੀ. ਚਾਰਾ ਮੰਡੀ ਤੋਂ ਚੱਲਣ ਵਾਲੇ 11 ਕੇਵੀ ਭਾਰਗਵ ਕੈਂਪ, ਦਯੋਲ ਨਗਰ, ਘਈ ਨਗਰ, ਨਿਊ ਪਾਇਨੀਅਰ ਸਪੋਰਟਸ, ਜੱਲੋਵਾਲ ਆਬਾਦੀ, ਮਾਡਲ ਹਾਊਸ, ਵਿਸ਼ਵਕਰਮਾ ਮੰਦਰ, ਰਾਜਪੂਤ ਨਗਰ, ਨਕੋਦਰ ਰੋਡ ਫੀਡਰਾਂ ਨੂੰ ਬਿਜਲੀ ਸਪਲਾਈ ਸਵੇਰੇ 11 ਵਜੇ ਤੱਕ ਬੰਦ ਰਹੇਗੀ।ਇਸ ਦੇ ਚੱਲਦੇ ਭਗਵਾਨ ਕੈਂਪ ਮੇਨ ਬਜ਼ਾਰ, ਟਾਹਲੀ ਚੌਕ, ਕੈਂਪ ਅੱਡਾ, ਸਿਲਵਰ ਓਕ ਅਪਾਰਟਮੈਂਟ, ਸ਼ਫੀਪੁਰਾ ਮੁਹੱਲਾ, ਰਾਮੇਸ਼ਵਰ ਕਲੋਨੀ, ਅਬਾਦਪੁਰਾ ਦੀ ਗਲੀ ਨੰਬਰ 1 ਤੋਂ 6 ਤੱਕ ਦਾ ਇਲਾਕਾ, ਲਿੰਕ ਕਲੋਨੀ, ਨਾਰੀ ਨਿਕੇਤਨ, ਬੂਟਾ ਮੰਡੀ, ਬੂਟਾ ਪਿੰਡ, ਬੁੱਢਾ ਮਾਲ ਗਰਾਊਂਡ, ਕਬੀਰ ਮੰਦਰ, ਗੀਤਾ ਹਸਪਤਾਲ,ਨਿਊ ਸੂਰਜ ਗੰਜ, ਗਲੋਬਲ ਹਸਪਤਾਲ, ਨਿਊ ਰੂਬੀ ਹਸਪਤਾਲ, ਮਾਡਲ ਹਾਊਸ, ਮਾਤਾ ਰਾਣੀ ਚੌਕ, ਲਾਜਪਤ ਨਗਰ, ਆਜ਼ਾਦ ਨਗਰ, ਦਿਆਲ ਨਗਰ, ਨਿਊ ਦਿਆਲ ਨਗਰ, ਤਿਲਕ ਨਗਰ, ਘਈ ਨਗਰ, ਕਰਤਾਰ ਨਗਰ, ਰਾਜਪੂਤ ਨਗਰ, ਅਮਨ ਨਗਰ, ਬੈਂਕ ਕਲੋਨੀ, ਕੇ.ਪੀ. ਨਗਰ ਅਤੇ ਆਸਪਾਸ ਦੇ ਖੇਤਰ ਪ੍ਰਭਾਵਿਤ ਹੋਣਗੇ।