ਰਾਸ਼ਟਰੀ ਕਾਵਿ ਸਾਗਰ ਨੇ ਜਨਵਰੀ ਮਹੀਨੇ ਦੇ ਕਾਵਿ ਦਰਬਾਰ ਗਣਤੰਤਰ ਦਿਵਸ ਨੂੰ ਕੀਤਾ ਸਮਰਪਿਤ

ਜਗਪ੍ਰੀਤ ਸਿੰਘ ਮਹਾਜਨ : ਰਾਸ਼ਟਰੀ ਕਾਵਿ ਸਾਗਰ ਨੇ ਜਨਵਰੀ ਮਹੀਨੇ ਦੇ ਕਵੀ ਦਰਬਾਰ ’ਚ ਗਣਤੰਤਰ ਦਿਵਸ ਨੂੰ ਸਮਰਪਿਤ ਕਵਿਤਾਵਾਂ ਤੇ ਵੀਚਾਰ ਸਾਂਝੇ ਕੀਤੇ।ਜਿਸ ਵਿਚ ਦੇਸ਼ ਦੇ ਅਲਗ-ਅਲਗ ਪ੍ਰਾਂਤਾਂ ਤੋਂ ਛੱਬੀ ਕਵੀ ਤੇ ਕਵਿੱਤਰੀਆਂ ਨੇ ਭਾਗ ਲਿਆ। ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਭ ਸਾਹਿਤਕਾਰਾਂ ,ਲਿਖਾਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਭਾ ਦੀਆਂ ਗਤੀ ਵਿਧੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਦਸਿਆ ਕਿ ਰਾਸ਼ਟਰੀ ਕਾਵਿ ਸਾਗਰ ਨੂੰ ਤੀਸਰੇ ਅੰਤਰ ਰਾਸ਼ਟਰੀ ਭਾਰਤੀ ਭਾਸ਼ਾਵਾਂ ਦੇ ਸੰਮੇਲਨ ਦਾ ਵੀ ਸਾਡਾ ਪੱਤਰ ਮਿਲਿਆ। ਇਸ ਸੰਮੇਲਨ ਦਾ ਉਦਘਾਟਨ ਉਪ ਰਾਸ਼ਟਰਪਤੀ ਡਾ. ਸੀ.ਪੀ. ਰਾਧਾਕ੍ਰਿਸ਼ਨਨ ਨੇ ਕੀਤਾ ਅਤੇ ਲੋਕ ਸਭਾ ਸਪੀਕਰ ਸਮਾਰੋਹ ਵਿਚ ਸ਼੍ਰੀ ਓਮ ਬਿਰਲਾ ਜੀ ਵੀ ਆਏ ਸਨ ।ਰਾਸ਼ਟਰੀ ਕਾਵਿ ਸਾਗਰ ਨੂੰ ਇਨੇ ਵੱਡੇ ਸਤਰ ਤੇ ਬੁਲਾਉਣਾ, ਤੇ ਦੋ ਕਿਤਾਬਾਂ ਆਸ਼ਾ ਸ਼ਰਮਾ  ਦੁਆਰਾ ਲਿਖੀਆਂ ਗਿਆ ਹਨ ਜਿਵੇਂ ਕਿ ,”ਸਵਯਮ ਸੇ ਅਨੁਭੂਤੀ ਤੇ ਸ਼੍ਰੀ ਗੀਤਾ ਕਵਿਆਂਜਲੀ,”  ਦਾ ਲੋਕ ਅਰਪਣ ਹੋਣਾ ਸਭਾ ਲਈ ਬੜ੍ਹੇ ਮਾਣ ਦੀ ਗੱਲ ਹੈ। ਇਸ ਅੰਤਰਰਾਸ਼ਟਰੀ ਸਤਰ ਤੇ ਆਸ਼ਾ ਸ਼ਰਮਾ ਨੂੰ  ਵੀ ਸਨਮਾਨਿਤ ਕੀਤਾ ਗਿਆ। ਰਾਸ਼ਟਰੀ ਕਾਵ ਸਾਗਰ ਨੂੰ ਪਹਿਚਾਣ ਮਿਲਣ ਦਾ ਕਾਰਨ ,ਸਿਰਫ ਇਸ ਦੇ ਮੈਂਬਰਾਂ ਦੀ ਲਗਨ ਤੇ ਨਿਰਸਵਾਰਥ ਸੇਵਾ ਦਾ ਯੋਗ ਦਾਨ ਸੀ, ਜੌ ਸਭਾ ਨੂੰ ਅੰਤਰ ਰਾਸ਼ਟਰੀ ਸਤਰ ਤੇ ਪਹਿਚਾਣ ਮਿਲੀ। ਆਸ਼ਾ ਜੀ ਨੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਤੇ  ਪਰਮਾਤਮਾ ਦਾ ,ਸਭ ਮੈਂਬਰਾਂ  ਦਾ ਧੰਨਵਾਦ ਵੀ ਕੀਤਾ।ਡਾਕਟਰ ਉਮਾ ਸ਼ਰਮਾ ਜੀ ਨੇ ਬਾਖੂਬੀ ਮੰਚ ਸੰਚਾਲਨ ਕੀਤਾ ,ਡਾਕਟਰ ਤਰਲੋਚਨ ਜੀ ਨੇ ਵੀ ਮੰਚ ਸੰਚਾਲਨ  ਵਿਚ ਸਾਥ ਦਿੱਤਾ ।ਇਹ ਪ੍ਰੋਗਰਾਮ ਵਿੱਚ  ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਭਾਵਨਾ ਨਾਲ ਸਭ ਨੇ ਆਪਣੇ ਵਿਚਾਰ ਸਾਂਝਾ ਕੀਤੇ ।ਖਾਸ ਗੱਲ ਇਹ ਸੀ ਇਸ ਪ੍ਰੋਗਰਾਮ ਵਿਚ ਸਾਡੇ ਖਾਸ ਮਹਿਮਾਨ ਸ਼੍ਰੀ ਨਿੱਤਿਆ ਨੰਦ ਵਾਜਪਾਈ ਜੀ ਸਨ ,ਜੋ ਖੁਦ ਇਕ ਫੌਜ ਦੇ ਅਫਸਰ ਹਨ। ਉਹ ਸਾਰੇ ਕਵੀਆਂ ਦੀ ਦੇਸ਼ ਭਗਤੀ ਦੇਖ ਕੇ ਬਹੁਤ ਭਾਵੁਕ ਹੋਏ। ਸਾਰੀਆਂ ਕਵਿਤਾਵਾਂ ਦੇਸ਼ ਦੇ ਜਵਾਨਾਂ ਨੂੰ ਸਮਰਪਿਤ ਹਨ, ਜੋ ਸਰਹੱਦ ਤੇ ਖੜ੍ਹੇ ਸਾਡੀ ਸੁਰੱਖਿਆ ਖਾਤਿਰ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ।ਕਈ ਕਵਿਤਾਵਾਂ ਦੇਸ਼ ਦੇ ਅਜੋਕੇ ਹਾਲਾਤ ਨੂੰ ਵੀ ਬਿਆਨ ਕਰ ਰਹੀਆਂ ਸਨ । ਜਿਕਰ ਯੋਗ ਗੱਲ ਹੈ ਕਿ ਗਣਤੰਤਰ ਦਿਵਸ ਤੇ ਸਾਡੇ ਸੰਵਿਧਾਨ ਨੂੰ ਕਿਸ ਤਰਾਂ ਤਿਆਰ ਕੀਤਾ ਗਿਆ,ਤੇ ਸਾਡੇ ਅਧਿਕਾਰਾਂ ਨੇ ਸਾਨੂੰ ਕਿਸ ਤਰਾਂ ਬੁਲੰਦ ਸੋਚ ਦਿੱਤੀ,ਇਸ ਬਾਰੇ ਸ਼੍ਰੀ ਮਤੀ ਇੰਦੂ ਪੌਲ ਜੀ ਨੇ ਬਹੁਤ ਸੋਹਣਾ ਵੇਰਵਾ ਦਿੱਤਾ।ਇਸ ਪ੍ਰੋਗਰਾਮ ਵਿਚ ਹਾਜ਼ਿਰ  ਦਾ ਵੇਰਵਾ ਕੁਝ ਇਸ ਤਰਾਂ ਹੈਆਸ਼ਾ ਸ਼ਰਮਾ ,ਜਾਗ੍ਰਿਤੀ ਗੌੜ, ਡ. ਤਰਲੋਚਨ, ਪਰਮਿੰਦਰ ਕੌਰ, ਡ. ਉਮਾ ਸ਼ਰਮਾ , ਡ. ਵੀਨਾ ਮਸੌਣ,  ਸਨੇਹਾ ਵਿਜ,  ਡ.ਸੁਦੇਸ਼ ਚੁਗ ,ਸੁਖਦੇਵ ਸਿੰਘ ਗੰਢਵਾ ,ਗੁਰਦਰਸ਼ਨ ਗੁਸੀਲ,ਵੱਤਨਵੀਰ ਜ਼ਖਮੀ ,ਨਿਤਿਆਨੰਦ ਵਾਜਪਾਈ,ਇੰਦੂ ਪੌਲ  ,ਪਰਵੀਨ ਕੌਰ ,ਨਿਸ਼ਾ ਮਲਹੋਤਰਾ ,ਮਨਜੀਤ ਅਜ਼ਾਦ, ਅਨਿਮੇਸ਼ਵਰ ਕੌਰ,ਦੀਪ ਸਿੰਘ, ਪਰਮਜੀਤ ਕੌਰ ,ਸੁਖਵਿੰਦਰ ਸਿੰਘ ,ਅੰਜੂ ਅਮਨਦੀਪ ਗਰੋਵਰ, ਡ.ਰਵਿੰਦਰ ਭਾਟੀਆ,ਕਨੀਜ਼ ਮਨਜ਼ੂਰ ,ਅਤੇ ਗੁਰਚਰਨ ਸਿੰਘ ਜੋਗੀ  ਸ਼ਾਮਿਲ ਹੋਏ । ਸਭ ਨੇ ਆਜ਼ਾਦੀ ਦੇ ਜਸ਼ਨ ਦਾ ਭਰਪੂਰ ਅਨੰਦ ਲਿਆ। ਅਖੀਰ ਵਿਚ ਆਸ਼ਾ ਸ਼ਰਮਾ ਤੇ ਡ.ਉਮਾ ਜੀ ਨੇ ਆਏ ਸਾਰੇ ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।