ਆਮ ਆਦਮੀ ਪਾਰਟੀ ਨੇ ਪੰਜਾਬ ਲਈ ਆਪਣੇ ਸੂਬਾਈ ਆਬਜ਼ਰਵਰਾਂ ਦਾ ਕੀਤਾ ਐਲਾਨ
ਪੰਜਾਬ : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਲਈ ਆਪਣੇ ਸੂਬਾਈ ਆਬਜ਼ਰਵਰਾਂ ਦਾ ਐਲਾਨ ਕਰ ਦਿੱਤਾ ਹੈ। ਚਾਰ ਆਗੂਆਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ: ਆਦਿਲ ਅਹਿਮਦ ਖਾਨ, ਗਾਇਤਰੀ ਬਿਸ਼ਨੋਈ, ਰਿਤੇਸ਼ ਖੰਡੇਵਾਲ ਅਤੇ ਅਸਿਤ ਕੁਮਾਰ। ਇਨ੍ਹਾਂ ਆਗੂਆਂ ਨੂੰ ਪੰਜਾਬ ਲਈ ਸੂਬਾਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨੇ ਦਿੱਤੀ ਹੈ।ਦੱਸਣਯੋਗ ਹੈ ਕਿ ‘ਆਪ’ ਪੰਜਾਬ ਨੇ ਪਹਿਲਾਂ ਹਲਕਾ ਸੰਗਠਨ ਇੰਚਾਰਜਾਂ ਸਬੰਧੀ ਇੱਕ ਵੱਡਾ ਐਲਾਨ ਕੀਤਾ ਸੀ। ਪਾਰਟੀ ਨੇ 27 ਹਲਕਿਆਂ ਲਈ ਹਲਕਾ ਸੰਗਠਨ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ, ਪਾਰਟੀ ਨੇ ਖਰੜ ਹਲਕੇ ਲਈ ਟਰੇਡ ਵਿੰਗ ਦੇ ਹਲਕਾ ਕੋਆਰਡੀਨੇਟਰ ਦਾ ਵੀ ਐਲਾਨ ਕੀਤਾ।